ਧਾਰੀਵਾਲ (ਖੋਸਲਾ, ਬਲਬੀਰ)-ਬਿਜਲੀ ਦੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਕਾਰਨ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ’ਤੇ ਥਾਣਾ ਘੁੰਮਣ ਕਲਾਂ ਦੀ ਪੁਲਸ ਨੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਰਣਜੀਤ ਪਤਨੀ ਸਵ. ਵਿਕਟਰ ਮਸੀਹ ਵਾਸੀ ਭੰਡਾਲ ਨੇ ਦੱਸਿਆ ਕਿ ਸਰਵਣ ਸਿੰਘ ਵਾਸੀ ਦੁਲਾਨੰਗਲ ਬੀਤੇ ਦਿਨ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਪਤੀ ਵਿਕਟਰ ਮਸੀਹ ਨੂੰ ਟਰਾਂਸਫਾਰਮਰ ਠੀਕ ਕਰਨ ਲਈ ਆਪਣੇ ਨਾਲ ਲੈ ਗਿਆ ਪਰ ਜਦੋਂ ਉਸ ਦਾ ਪਤੀ ਵਿਕਟਰ ਮਸੀਹ ਟਰਾਂਸਫਾਰਮਰ ਉਪਰ ਚੜ੍ਹਿਆ ਤਾਂ ਉਸਨੂੰ ਟਰਾਂਸਫਾਰਮਰ ਤੋਂ ਇਕਦਮ ਕਰੰਟ ਲੱਗਾ ਅਤੇ ਉਹ ਜ਼ਮੀਨ ’ਤੇ ਡਿੱਗ ਗਿਆ ਅਤੇ ਉਸ ਦਾ ਸਰੀਰ ਵੀ ਸੜ ਗਿਆ, ਜਿਸ ਤੋਂ ਬਾਅਦ ਵਿਕਟਰ ਮਸੀਹ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 20 ਦਿਨ ਪਹਿਲਾਂ ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਦੀ ਮੌਤ, 2 ਮਾਸੂਮ ਬੱਚਿਆਂ ਦਾ ਪਿਓ ਸੀ ਮ੍ਰਿਤਕ
ਪੀੜਤ ਔਰਤ ਰਣਜੀਤ ਨੇ ਦੱਸਿਆ ਕਿ ਸਰਵਣ ਸਿੰਘ ਵਾਸੀ ਦੁੱਲਨੰਗਲ, ਜੇ. ਈ. ਗੁਰਦੀਪ ਸਿੰਘ, ਲਾਈਨਮੈਨ ਬਿਕਰਮਜੀਤ ਸਿੰਘ ਅਤੇ ਸਤਿੰਦਰ ਸਿੰਘ ਬਿਜਲੀ ਬੋਰਡ ਦਫਤਰ ਕਲਾਨੌਰ ਦੀ ਅਣਗਹਿਲੀ ਕਾਰਨ ਉਸ ਦੇ ਪਤੀ ਦੀ ਮੌਤ ਹੋਈ ਹੈ। ਪੁਲਸ ਨੇ ਰਣਜੀਤ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਨੌਜਵਾਨ ਫਸਿਆ ਕਸੂਤਾ, ਬਿਨਾਂ ਕਸੂਰ ਹੋਈ ਜੇਲ੍ਹ, ਮਾਮਲਾ ਜਾਣ ਹੋਵੋਗੇ ਹੈਰਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾੜ ਨੂੰ ਲਗਾਈ ਅੱਗ ਨਾਲ ਵੱਡੀ ਗਿਣਤੀ ’ਚ ਦਰੱਖਤ ਝੁਲਸੇ
NEXT STORY