ਅੰਮ੍ਰਿਤਸਰ, (ਬੌਬੀ)- ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਰਾਜਵੰਤ ਕੌਰ ਦੀ ਸ਼ਿਕਾਇਤ ’ਤੇ ਡਾ. ਮਾਨ ਨਿਵਾਸੀ ਕੋਟ ਮਿੱਤ ਸਿੰਘ ’ਤੇ ਮਹਿਲਾ ਦੀ ਮਰਜ਼ੀ ਦੇ ਬਿਨਾਂ ਗਰਭਪਾਤ ਕਰਵਾਉਣ ਅਤੇ ਉਸ ਸਮੇਂ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਦਰਜ ਕੀਤਾ ਹੈ।
®ਜਾਣਕਾਰੀ ਦੇ ਅਨੁਸਾਰ ਸ਼ਿਕਾਇਤਕਤਰਾ ਨੇ ਦੱਸਿਆ ਕਿ ਉਸ ਦੀ ਲਡ਼ਕੀ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਦੇ ਨਾਲ ਲਡ਼ਾਈ ਰਹਿੰਦੀ ਸੀ । ਇਸ ਲਈ ਉਹ 4 ਸਾਲਾਂ ਤੋਂ ਸ਼ਹੀਦ ਊਧਮ ਸਿੰਘ ਨਗਰ ਵਿਚ ਵੱਖ ਰਹਿ ਰਹੀ ਸੀ। ਦੋ ਮਹੀਨੇ ਪਹਿਲਾਂ ਉਸ ਦੀ ਮੁਲਾਕਾਤ ਡਾ. ਮਾਨ ਨਾਲ ਹੋ ਗਈ ਅਤੇ ਉਸ ਦੇ ਡਾਕਟਰ ਨਾਲ ਸਰੀਰਕ ਸਬੰਧ ਪੈਦਾ ਹੋ ਗਏ ਅਤੇ ਉਹ ਗਰਭਵਤੀ ਹੋ ਗਈ। ਡਾਕਟਰ ਉਸ ਦਾ ਗਰਭਪਾਤ ਕਰਵਾਉਣ ਲਈ ਆਪਣੇ ਦਵਾਖਾਨੇ ਲੈ ਗਿਆ ਜਿਥੇ ਉਸ ਦੀ ਮੌਤ ਹੋ ਗਈ। ਦੋਸ਼ੀ ਨੇ ਉਸ ਦੀ ਲਾਸ਼ ਚਾਦਰ ਵਿਚ ਲਪੇਟ ਕੇ ਸ਼ਹੀਦ ਊਧਮ ਸਿੰਘ ਨਗਰ ਵਿਚ ਸੁੱਟ ਦਿੱਤੀ। ਥਾਣਾ ਬੀ-ਡਵੀਜ਼ਨ ਦੇ ਮੁਖੀ ਸੁਖਬੀਰ ਸਿੰਘ ਨੇ ਮਾਮਲਾ ਦਰਜ ਕਰ ਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
ਮਾਲ ਰੋਡ ਦੀ 25 ਫੁੱਟ ਸਡ਼ਕ ਧੱਸਣ ਦਾ ਮਾਮਲਾ ਦੂਜੇ ਦਿਨ ਵੀ ਮਿੱਟੀ ਦੀਆਂ ਡਿੱਗੀਆਂ ਢਿੱਗਾਂ, ਬਿਜਲੀ-ਪਾਣੀ ਸਪਲਾਈ ਪ੍ਰਭਾਵਿਤ
NEXT STORY