ਅੰਮ੍ਰਿਤਸਰ, (ਵਡ਼ੈਚ)- ਐਤਵਾਰ ਨੂੰ ਮਾਲ ਰੋਡ ’ਤੇ ਅਚਾਨਕ 25 ਫੁੱਟ ਸਡ਼ਕ ਧਸ ਜਾਣ ਉਪਰੰਤ ਡੂੰਘਾ ਟੋਇਆ ਬਣ ਗਿਆ ਸੀ, ਜਿਸ ਵਿਚ ਦੂਸਰੇ ਦਿਨ ਵੀ ਵਾਟਰ ਸਪਲਾਈ ਦਾ ਪਾਣੀ ਪੈਣÎ ਅਤੇ ਬਰਸਾਤ ਨਾਲ ਗਿੱਲੀ ਮਿੱਟੀ ਦੀਅਾਂ ਢਿੱਗਾਂ ਡਿਗਣ ਨਾਲ ਇਹ ਟੋਇਆ ਕਰੀਬ ਡੇਢ ਗੁਣਾ ਹੋਰ ਵੱਡਾ ਤੇ ਖਤਰਨਾਕ ਹੋ ਗਿਆ। ਸਡ਼ਕ ਦਾ ਲੁਕ ਵਾਲਾ ਕਾਫੀ ਹਿੱਸਾ ਤੇ ਇੰਟਰਲਾਕਿੰਗ ਟਾਈਲਾਂ ਦਾ ਹਿੱਸਾ ਇਕ ਦੂਸਰੇ ਵਿਚ ਫਸਿਆ ਹੋਇਆ ਹੈ ਜਦਕਿ ਹੇਠੋਂ ਮਿੱਟੀ ਖਿਸਕ ਚੁੱਕੀ ਹੈ ਜਿਸ ਕਰ ਕੇ ਟੋਏ ਦਾ ਅਾਕਾਰ ਹੋਰ ਵੱਡਾ ਹੋ ਗਿਆ। ਜ਼ਮੀਨ ਧੱਸ ਜਾਣ ਤੋਂ ਬਾਅਦ ਜੋਸ਼ੀ ਕਾਲੋਨੀ ਸਮੇਤ ਆਲੇ-ਦੁਆਲੇ ਦੇ ਹੋਰ ਇਲਾਕਿਆਂ ਦੇ ਲੋਕ ਪ੍ਰਭਾਵਿਤ ਹੋਏ ਤੇ ਬਿਜਲੀ ਦੇ ਖੰਭੇ ਟੋਏ ਵਿਚ ਡਿੱਗਣ ਕਾਰਨ ਲਾਈਟ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀ ਗਈਆਂ। ਵਾਟਰ ਸਪਲਾਈ ਦਾ ਕੁਨੈਕਸ਼ਨ ਕੱਟ ਹੋਣ ਕਾਰਨ ਘਰਾਂ ਵਿਚ ਪਾਣੀ ਦੀ ਸਪਲਾਈ ਨਹੀਂ ਹੋ ਸਕੀ ਹਾਲਾਂਕਿ ਇਨ੍ਹਾਂ ਮੁਸ਼ਕਲਾਂ ਨੂੰ ਲੈ ਕੇ ਨਿਗਮ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਕਤ ਜਗ੍ਹਾ ’ਤੇ ਕਰਫਿਊ ਵਰਗਾ ਮਾਹੌਲ ਰਿਹਾ।
ਉਕਤ ਜਗ੍ਹਾ ਦਾ ਜਾਇਜ਼ਾ ਲੈਣ ਲਈ ਅੱਜ ਸਾਬਕਾ ਐੱਮ. ਐੱਲ. ਏ. ਤੇ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਕਰਮਜੀਤ ਸਿੰਘ ਰਿੰਟੂ, ਐੱਮ. ਐੱਲ. ਏ. ਸੁਨੀਲ ਦੱਤੀ, ਕਮਿਸ਼ਨਰ ਸੋਨਾਲੀ ਗਿਰੀ ਵੀ ਮੌਜੂਦ ਸਨ।
ਰਾਤ ਕੋਠੀ ’ਚ ਨਹੀਂ ਰਹੇ ਨਿਗਮ ਕਮਿਸ਼ਨਰ
ਘਟਨਾ ਵਾਲੀ ਜਗ੍ਹਾ ਦੇ ਨਾਲ ਨਿਗਮ ਕਮਿਸ਼ਨਰ ਦੀ ਰਿਹਾਇਸ਼ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਵੱਲ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਜ਼ਮੀਨ ਧੱਸਣ ਦੀ ਘਟਨਾ ਤੋਂ ਬਾਅਦ ਕਮਿਸ਼ਨਰ ਸੋਨਾਲੀ ਗਿਰੀ ਰਾਤ ਕੋਠੀ ਵਿਚ ਨਹੀਂ ਰਹੇ। ਜਦਕਿ ਨਿਗਮ ਦੇ ਟੈਂਕਰ ਦੇ ਜ਼ਰੀਏ ਉਨ੍ਹਾਂ ਦੀ ਕੋਠੀ ਵਿਚ ਪੀਣਯੋਗ ਪਾਣੀ ਪਹੁੰਚਾਇਆ ਗਿਆ। ਨਿਗਮ ਕਮਿਸ਼ਨਰ ਦੇ ਸਰਕਾਰੀ ਰਿਹਾਇਸ਼ ਦੇ ਬਾਹਰ ਫੁੱਟਪਾਥ ਦੀਆਂ ਟਾਈਲਾਂ ਵੀ ਜ਼ਮੀਨ ਵਿਚ ਧੱਸੀਆਂ ਗਈਆਂ।
ਅਣਸੁਖਾਵੀਂ ਘਟਨਾ ਦੇ ਬਚਾਅ ਲਈ ਪੁਲਸ ਤਾਇਨਾਤ
ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਮਾਲ ਰੋਡ ਦਾ ਕੁਝ ਹਿੱਸਾ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਅਧਿਕਾਰੀ ਲਖਬੀਰ ਸਿੰਘ ਨੇ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਟ੍ਰੈਫਿਕ ਇੰਚਾਰਜ ਕੁਲਦੀਪ ਸਮੇਤ ਫਿਰ ਪੁਲਸ ਅਧਿਕਾਰੀ ਤੇ ਕਰਮਚਾਰੀਆਂ ਨੂੰ ਹੁਕਮ ਜਾਰੀ ਕੀਤੇ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਧਿਆਨ ਵਿਚ ਰੱਖਦਿਆਂ ਘਟਨਾ ਵਾਲੇ ਸਥਾਨ ਦੇ ਆਲੇ-ਦੁਆਲੇ ਵੀ ਨਾ ਜਾÎਣ ਦਿੱਤਾ ਜਾਵੇ।
ਪਬਲਿਕ ਨੂੰ ਆਉਣ-ਜਾਣ ਤੋਂ ਰੋਕਣ ਤੋਂ ਬਾਅਦ ਘਟਨਾ ਵਾਲੀ ਜਗ੍ਹਾ ’ਤੇ ਕਰਫੀਓ ਵਰਗਾ ਮਾਹੌਲ ਬਣਿਆ ਹੋਇਆ ਹੈ।
ਛੇਤੀ ਸ਼ੁਰੂ ਹੋਵੇਗੀ ਆਵਾਜਾਈ : ਮੇਅਰ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੌਕੇ ’ਤੇ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਤੇਜ਼ ਬਰਸਾਤ ਕਾਰਨ ਮਾਲ ਰੋਡ ਦੀ ਸਡ਼ਕ ਧੱਸ ਜਾਣ ਦੇ ਕਾਰਨਾਂ ਦਾ ਪਤਾ ਵੀ ਲਗਾਇਆ ਜਾਵੇਗਾ। ਟੋਏ ਦੇ ਦੋਨੋਂ ਪਾਸੇ ਸੀਵਰੇਜ ਦੀਆਂ ਛੋਟੀਆਂ ਵੱਡੀਆਂ ਪਾਈਪਾਂ ਵਿਚੋਂ ਹੋਣ ਵਾਲੇ ਪਾਣੀ ਦੀ ਨਿਕਾਸੀ ਰੋਕ ਦਿੱਤੀ ਗਈ ਹੈ। ਟੋਏ ਵਿਚੋਂ ਪਾਣੀ ਸੁੱਕ ਜਾਣ ਉਪਰੰਤ ਅਧਿਕਾਰੀਆਂ ਦੀ ਦੇਖ-ਰੇਖ ਵਿਚ ਨਿਰਮਾਣ ਕੰਮ ਤੇਜ਼ੀ ਨਾਲ ਸ਼ੁਰੂ ਕਰਵਾਉਂਦਿਆਂ ਸਡ਼ਕ ਦੀ ਆਵਾਜਾਈ ਛੇਤੀ ਤੋਂ ਛੇਤੀ ਸ਼ੁਰੂ ਕਰਵਾਈ ਜਾਵੇਗੀ ਜਿਸ ਨਾਲ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ।
ਰੁੱਖ ਕਟਵਾਉਣ ਨਾਲ ਵਾਪਰਿਅਾ ਹਾਦਸਾ : ਸਿੱਧੂ
ਡਾ. ਸਿੱਧੂ ਨੇ ਕਿਹਾ ਕਿ ਗਠਜੋੜ ਸਰਕਾਰ ਦੌਰਾਨ ਸਾਬਕਾ ਮੰਤਰੀ (ਸਥਾਨਕ ਸਰਕਾਰਾਂ ਮੰਤਰੀ ਪੰਜਾਬ) ਦੇ ਨਾਂ ਨਾਲ ਜਾਣੇ ਜਾਣ ਵਾਲੇ ਮੰਤਰੀ ਦੇ ਸਮੇਂ ਸ਼ਹਿਰ ਵਿਚੋਂ ਕਰੀਬ 4 ਹਜ਼ਾਰ ਦਰੱਖਤ ਕਟਵਾ ਦਿੱਤੇ ਗਏ। ਰੁੱਖ ਇਨਸਾਨ ਅਤੇ ਜ਼ਮੀਨ ਦੋਨਾਂ ਦੀ ਸੁਰੱਖਿਆ ਲਈ ਅਹਿਮ ਹਨ। ਰੁੱਖਾਂ ਦੀਆਂ ਜਡ਼੍ਹਾਂ ਜ਼ਮੀਨ ਨੂੰ ਬੰਨ੍ਹ ਕੇ ਰੱਖਦੀਆਂ ਹਨ ਅਤੇ ਮਾਲ ਰੋਡ ਵਰਗੀ ਸਡ਼ਕ ਦੇ ਜ਼ਮੀਨ ਅੰਦਰ ਧੱਸ ਜਾਣ ਵਰਗੇ ਹਾਦਸੇ ਵਾਪਰਦੇ ਹਨ।
ਉਨ੍ਹਾਂ ਕਿਹਾ ਕਿ ਬਰਸਾਤ ਦੌਰਾਨ ਮਾਲ ਰੋਡ ’ਤੇ ਜ਼ਮੀਨ ਧੱਸ ਜਾਣ ਕਾਰਨ ਸਡ਼ਕਾਂ ਦਾ ਕਾਫੀ ਹਿੱਸਾ ਗਾਇਬ ਹੋ ਗਿਆ ਪਰ ਸ਼ੁਕਰਾਨੇ ਵਾਲੀ ਗੱਲ ਇਹ ਹੈ ਕਿ ਭੀਡ਼ ਵਾਲੀ ਸਡ਼ਕ ’ਤੇ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਦਾ ਬਚਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ। ਇਥੇ ਬੀ. ਆਰ. ਟੀ. ਐੱਸ., ਜਾਇਕਾ, ਸੀਵਰੇਜ, ਕੰਪਨੀਆਂ ਵੱਲੋਂ ਤਾਰਾਂ ਪਾਉਣ ਅਤੇ ਝਗਡ਼ੇ ਵਾਲੀ ਜ਼ਮੀਨ ਦੀ ਬੇਸਮੈਂਟ ਆਦਿ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਲਈ ਨਿਰਪੱਖ ਜਾਂਚ ਕਰਵਾਈ ਜਾਵੇਗੀ।
ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਅਾ, ਸਰਹੱਦੀ ਪਿੰਡਾਂ ’ਚ ਡਰ ਦਾ ਮਾਹੌਲ
NEXT STORY