ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਇੱਕ ਹੋਟਲ ਵਿੱਚ ਆਈਡੀ ਪਰੂਫ਼ ਮੰਗਣ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਨੇ ਹੋਟਲ ਦੇ ਮਾਲਕ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਹੋਟਲ ਵਿੱਚ ਭੰਨਤੋੜ ਵੀ ਕੀਤੀ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ-ਪੰਜਾਬ: ਬੱਸ ਸਟੈਂਡ ਨੇੜੇ ਨੌਜਵਾਨ ਦਾ ਕਤਲ, ਪ੍ਰੇਮ ਸੰਬੰਧ ਬਣੇ ਮੌਤ ਦਾ ਕਾਰਨ
ਮਿਲੀ ਜਾਣਕਾਰੀ ਮੁਤਾਬਕ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਕੇਸੀ ਹੋਟਲ ਵਿੱਚ ਕੁਝ ਕੁੜੀਆਂ ਨੂੰ ਕਮਰਾ ਦਿੱਤਾ ਗਿਆ ਸੀ। ਕੁਝ ਸਮੇਂ ਬਾਅਦ 2 ਨੌਜਵਾਨ ਉੱਥੇ ਪਹੁੰਚੇ ਅਤੇ ਉਨ੍ਹਾਂ ਕੁੜੀਆਂ ਦੇ ਕਮਰੇ ਵਿੱਚ ਜਾਣ ਦੀ ਗੱਲ ਕਹਿਣ ਲੱਗੇ । ਹੋਟਲ ਦੇ ਨਿਯਮਾਂ ਅਨੁਸਾਰ ਜਦੋਂ ਹੋਟਲ ਮਾਲਕ ਰੌਕੀ ਨੇ ਉਨ੍ਹਾਂ ਕੋਲੋਂ ਆਈਡੀ ਪਰੂਫ਼ ਮੰਗਿਆ, ਤਾਂ ਨੌਜਵਾਨਾਂ ਨੇ ਆਪਣੀ ਪਛਾਣ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸੇ ਗੱਲ ਨੂੰ ਲੈ ਕੇ ਮਾਲਕ ਨਾਲ ਬਹਿਸ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ-ਪੰਜਾਬ: ਰੱਖੜੀ 'ਤੇ ਚਮਕੀ ਪੁਲਸ ਮੁਲਾਜ਼ਮ ਦੀ ਕਿਸਮਤ, ਲਾਟਰੀ 'ਚ ਜਿੱਤੇ 7,00,00,000
ਹੋਟਲ ਮਾਲਕ ਰੌਕੀ ਦਾ ਕਹਿਣਾ ਹੈ ਕਿ ਇਸ ਬਹਿਸ ਤੋਂ ਕੁਝ ਸਮੇਂ ਬਾਅਦ ਉਹੀ ਨੌਜਵਾਨ ਆਪਣੇ ਨਾਲ 5-6 ਹੋਰ ਸਾਥੀਆਂ ਨੂੰ ਲੈ ਕੇ ਹੋਟਲ ਵਾਪਸ ਆਏ। ਉਨ੍ਹਾਂ ਨੇ ਆਉਂਦੇ ਹੀ ਹੋਟਲ ਵਿੱਚ ਰੌਕੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਹਮਲਾਵਰਾਂ ਵੱਲੋਂ ਹੋਟਲ ਦੇ ਸ਼ੀਸ਼ੇ ਤੋੜੇ ਗਏ ਅਤੇ ਸਾਮਾਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ। ਹਮਲੇ ਦੌਰਾਨ ਹੋਟਲ ਮਾਲਕ ਰੌਕੀ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ।
ਇਹ ਵੀ ਪੜ੍ਹੋ- ਪੰਜਾਬ: ਮਾਮੇ ਦੇ ਟਰੈਕਟਰ ਹੇਠ ਆਉਣ ਕਾਰਨ ਭਾਣਜੇ ਦੀ ਦਰਦਨਾਕ ਮੌਤ, ਨਾਨਕੇ ਆਇਆ ਸੀ ਜਵਾਕ (video)
ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਮਾਲਕ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਥਾਣਾ ਬੀ-ਡਿਵੀਜ਼ਨ ਦੇ ਪੁਲਸ ਅਧਿਕਾਰੀ ਸਤਨਾਮ ਸਿੰਘ ਨੇ ਦੱਸਿਆ ਕਿ ਹੋਟਲ ਮਾਲਕ ਵੱਲੋਂ ਲਗਾਏ ਗਏ ਕੁੱਟਮਾਰ ਅਤੇ ਭੰਨਤੋੜ ਦੇ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਆਸ-ਪਾਸ ਦੇ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ਼ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ-ਪੰਜਾਬ 'ਚ 1 ਤੇ 2 ਸਤੰਬਰ ਨੂੰ ਸਰਹੱਦੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਫਿਰ ਤੋਂ ਸਰਗਰਮ ਹੋਵੇਗਾ ਮਾਨਸੂਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ: ਬੱਸ ਸਟੈਂਡ ਨੇੜੇ ਨੌਜਵਾਨ ਦਾ ਕਤਲ, ਪ੍ਰੇਮ ਸੰਬੰਧ ਬਣੇ ਮੌਤ ਦਾ ਕਾਰਨ
NEXT STORY