ਅੰਮ੍ਰਿਤਸਰ- ਕੇਂਦਰ ਸਰਕਾਰ ਤੋਂ ਆਪਣੀਆਂ ਫਸਲਾਂ ਦੀ ਐੱਮ.ਐੱਸ.ਪੀ. ਦੀ ਗਾਰੰਟੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਸੱਦਾ ਦਿੱਤਾ ਗਿਆ ਹੈ। ਇਸ ਕਾਰਨ ਪਿਛਲੇ 10 ਦਿਨਾਂ ਤੋਂ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੇ ਹਾਈਵੇਅ ਵੀ ਪੂਰੀ ਤਰ੍ਹਾਂ ਬੰਦ ਹਨ।
ਇਸ ਕਿਸਾਨ ਅੰਦੋਲਨ ਕਾਰਨ ਪਿਛਲੇ ਕਰੀਬ 10 ਦਿਨਾਂ ਤੋਂ ਹੋਟਲ ਉਦਯੋਗ 'ਤੇ ਵੀ ਡੂੰਘਾ ਅਸਰ ਪਿਆ ਹੈ। ਇਨ੍ਹਾਂ ਦਿਨਾਂ 'ਚ ਜਿੱਥੇ ਹੋਟਲਾਂ 'ਚ ਲਗਾਤਾਰ ਚਹਿਲ-ਪਹਿਲ ਰਹਿੰਦੀ ਹੈ, ਉੱਥੇ ਹੀ ਹੁਣ ਉੱਥੇ ਸੰਨਾਟਾ ਪਸਰਿਆ ਹੋਇਆ ਹੈ। ਸ਼ਹਿਰ ਦੇ ਜ਼ਿਆਦਾਤਰ ਹੋਟਲ ਖਾਲੀ ਪਏ ਹੋਏ ਹਨ ਤੇ ਇਸ ਵਾਰ ਟੂਰਿਸਟ ਵੀ ਨਹੀਆਂ ਆ ਰਹੇ।
ਇਹ ਵੀ ਪੜ੍ਹੋ- NOC ਜਾਰੀ ਕਰਨ ਬਦਲੇ 20,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਬੈਂਕ ਮੈਨੇਜਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ
ਇਹੀ ਨਹੀਂ, ਕਈ ਲੋਕਾਂ ਨੇ ਕਈ-ਕਈ ਮਹੀਨੇ ਪਹਿਲਾਂ ਐਡਵਾਂਸ ਬੁਕਿੰਗ ਕਰਵਾਈ ਹੋਈ ਸੀ, ਜੋ ਕਿ ਹੁਣ ਉਨ੍ਹਾਂ ਨੂੰ ਰੱਦ ਕਰਨੀ ਪੈ ਰਹੀ ਹੈ। ਅਜਿਹੇ ਹਾਲਾਤਾਂ ਕਾਰਨ ਹੋਟਲ ਉਦਯੋਗ 'ਚ ਕੰਮ ਕਰਨ ਵਾਲੇ ਹਜ਼ਾਰਾਂ ਲੋਕਾਂ ਨੂੰ ਅੱਗੇ ਚੱਲ ਕੇ ਰੁਜ਼ਗਾਰ ਸਬੰਧੀ ਔਂਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਛਲੇ 3 ਮਹੀਨਿਆਂ ਦੌਰਾਨ ਸ਼ਹਿਰ ਦੇ ਹੋਟਲਾਂ 'ਚ ਫੁੱਲ ਬੁਕਿੰਗ ਹੋ ਰਹੀ ਸੀ, ਪਰ ਹੁਣ ਤਾਂ ਹਾਲਾਤ ਅਜਿਹੇ ਹਨ ਕਿ ਬੁਕਿੰਗ ਪਿਛਲੇ 3 ਮਹੀਨਿਆਂ ਦੇ ਮੁਕਾਬਲੇ ਸਿਰਫ਼ 10ਵਾਂ ਹਿੱਸਾ ਹੀ ਰਹਿ ਗਈ ਹੈ। ਸ਼ਹਿਰ 'ਚ ਛੋਟੇ-ਵੱਡੇ ਮਿਲਾ ਕੇ ਕਰੀਬ 900 ਹੋਟਲ ਹਨ, ਜਿਨ੍ਹਾਂ 'ਚ 10,000 ਦੇ ਕਰੀਬ ਕਮਰੇ ਹਨ। ਇੰਨੀ ਵੱਡੀ ਇੰਡਸਟਰੀ 'ਚ ਕਿਸਾਨ ਅੰਦੋਲਨ ਕਾਰਨ ਇਸ ਸਮੇਂ ਰੌਣਕ ਗਾਇਬ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਸ਼ਾਂਤੀਪੂਰਨ ਧਰਨੇ 'ਚ ਆ ਕੇ ਦੂਜੇ ਜ਼ਿਲ੍ਹੇ ਦੇ ਨੌਜਵਾਨ ਨੇ ਕੀਤਾ ਹੰਗਾਮਾ, ਲਾਠੀ ਨਾਲ ਗੱਡੀਆਂ 'ਤੇ ਕੀਤਾ ਹਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿਸਤਾਨ ’ਚ ਪੁਲਸ ਨੇ ਇਕ ਔਰਤ ਨਾਲ ਦੁਰਵਿਵਹਾਰ ਕਰਨ 'ਤੇ ਮੰਗੀ ਮੁਆਫ਼ੀ
NEXT STORY