ਅਜਨਾਲਾ (ਵਰਿੰਦਰ)- ਪਿੰਡ ਰਾਜੀਆਂ 'ਚ ਆਵਾਰਾ ਕੁੱਤੇ ਦੇ ਕੱਟਣ ਨਾਲ 2 ਬੱਚਿਆਂ ਦੀ ਮਾਂ ਨੂੰ ਹਲਕਾਅ ਹੋ ਜਾਣ ਨਾਲ ਦਰਦਨਾਕ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਸੰਦੀਪ ਕੌਰ (25) ਨੂੰ 2 ਮਹੀਨੇ ਪਹਿਲਾਂ ਇਕ ਹਲਕਾਏ ਕੁੱਤੇ ਨੇ ਉਸ ਸਮੇਂ ਕੱਟ ਦਿੱਤਾ ਸੀ ਜਦ ਉਸ ਨੇ ਬੱਚੇ ਨੂੰ ਕੱਟਣ ਤੋਂ ਰੋਕਿਆ ਤਾਂ ਕੁੱਤੇ ਨੇ ਉਸ ਨੂੰ ਹੀ ਕੱਟ ਦਿੱਤਾ, ਉਸ ਸਮੇਂ ਉਹ ਗਰਭਵਤੀ ਸੀ, ਜਿਸ ਲਈ ਡਾਕਟਰਾਂ ਨੇ ਉਸ ਦਾ ਇਲਾਜ ਕਰਨ ਤੋਂ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਇਲਾਜ ਕਰਨ ਨਾਲ ਗਰਭ 'ਚ ਪਲ ਰਹੇ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ ਤੇ ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਨੇ ਉਸ ਦਾ ਦੇਸੀ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ ਤੇ ਕਰੀਬ 2 ਮਹੀਨਿਆਂ ਬਾਅਦ 2 ਬੱਚਿਆਂ ਦੀ ਮਾਂ ਨੂੰ ਹਲਕਾਅ ਦੀ ਬੀਮਾਰੀ ਨੇ ਆ ਘੇਰਿਆ, ਜਿਸ ਦੀ ਅੱਜ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ 15 ਫਰਵਰੀ ਨੂੰ ਇਸ ਲੜਕੀ ਦੀ ਭੈਣ ਦਾ ਵਿਆਹ ਹੈ, ਜਿਸ ਦੀਆਂ ਰਸਮਾਂ 'ਚ ਸ਼ਾਮਿਲ ਹੋਣ ਲਈ ਉਹ ਆਪਣੇ ਪੇਕੇ ਘਰ ਆਈ ਸੀ ਤੇ ਇਥੇ ਆ ਕੇ ਹੀ ਉਸ ਨੂੰ ਇਸ ਭਿਆਨਕ ਬੀਮਾਰੀ ਦਾ ਪਤਾ ਲੱਗਾ। ਉਧਰ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਕਿਧਰੇ ਹਲਕਾਅ ਦੀ ਬੀਮਾਰੀ ਨਾਲ ਪੀੜਤ ਮ੍ਰਿਤਕਾ ਦੀ 2 ਮਹੀਨਿਆਂ ਦੀ ਬੱਚੀ ਨੂੰ ਇਹ ਭਿਆਨਕ ਬੀਮਾਰੀ ਨਾ ਲੱਗ ਜਾਵੇ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਮਨੁੱਖੀ ਜਾਨਾਂ ਲਈ ਘਾਤਕ ਸਾਬਿਤ ਹੋ ਰਹੇ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਠੱਲ੍ਹ ਪਾਈ ਜਾਵੇ ਜਾਂ ਜੋ ਕੀਮਤੀ ਮਨੁੱਖੀ ਜਾਨਾਂ ਅਜਾਈਂ ਨਾ ਜਾਣ।
ਅੰਮ੍ਰਿਤਸਰ ਤੋਂ ਬਰਗਾੜੀ ਮੋਰਚੇ ਦੇ ਅਗਲੇ ਪੜਾਅ ਦਾ ਐਲਾਨ
NEXT STORY