ਪਠਾਨਕੋਟ (ਧਰਮਿੰਦਰ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਠਾਨਕੋਟ ਵਿਖੇ ਸ਼ਾਨਦਾਰ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਰਾਈ ਮਹੱਲੇ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ, ਸੜਕਾਂ ਤੇ ਮੁਹੱਲਿਆਂ ਵਿਚੋਂ ਹੋ ਕੇ ਗੁਜ਼ਰਿਆ।
ਇਹ ਵੀ ਪੜ੍ਹੋ- ਹਾਏ ਨੀ ਚਾਈਨਾ ਡੋਰੇ ! 3 ਸਾਲ ਦੀ ਮਾਸੂਮ, ਮੂੰਹ 'ਤੇ ਲੱਗੇ 65 ਟਾਂਕੇ
ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਹਾਜ਼ਰੀ ਭਰੀ ਗਈ ਅਤੇ ਹਰ ਪਾਸੇ “ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ” ਦੇ ਜੈਕਾਰੇ ਗੂੰਜਦੇ ਰਹੇ। ਇਸ ਮੌਕੇ ਗੁਰੂ ਦੀ ਫੌਜ ਵੱਲੋਂ ਸ਼ਾਨਦਾਰ ਜੰਗੀ ਜੌਹਰ ਦਿਖਾਏ ਗਏ ਜਦਕਿ ਫੌਜੀ ਬੈਂਡ ਅਤੇ ਗਤਕਾ ਪਾਰਟੀਆਂ ਨੇ ਵੀ ਆਪਣੇ ਕਰਤੱਬ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ।
ਇਹ ਵੀ ਪੜ੍ਹੋ- ਪੰਜਾਬ : ਰੂਹ ਕੰਬਾਊ ਮੌਤ, ਪਤੀ ਨੇ ਕਹੀ ਨਾਲ ਵੱਢ'ਤੀ ਪਤਨੀ
ਰਸਤੇ ਵਿੱਚ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਲੰਗਰਾਂ ਅਤੇ ਛਬੀਲਾਂ ਦੇ ਸਟਾਲ ਲਗਾਏ ਗਏ, ਜਿੱਥੇ ਸੇਵਾਦਾਰਾਂ ਨੇ ਸ਼ਰਧਾਲੂਆਂ ਦੀ ਸੇਵਾ ਕੀਤੀ। ਇਹ ਨਗਰ ਕੀਰਤਨ ਸ਼ਹਿਰ ਦੇ ਕਈ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਰਾਈ ਮਹੱਲੇ ਵਿਖੇ ਆ ਕੇ ਸਮਾਪਤ ਹੋਇਆ।
ਇਹ ਵੀ ਪੜ੍ਹੋ- ਪੰਜਾਬ: ਅੱਤਵਾਦੀਆਂ ਨਾਲ ਜੁੜੇ ਗੈਂਗ ਦਾ ਪਰਦਾਫਾਸ਼, ਹਥਿਆਰ ਸਣੇ 2 ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਧੀਆਂ ਦੇ ਵਿਆਹ ਕਰੇਗਾ ਸਰਬੱਤ ਦਾ ਭਲਾ ਟਰੱਸਟ
NEXT STORY