ਹਰੀਕੇ ਪੱਤਣ (ਲਵਲੀ) : ਬੀਤੀ 16 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮੈਕਲੋਡਗੰਜ ਵਿਖੇ ਇੱਕ ਫੌਜੀ ਵਲੋਂ ਆਪਣੇ ਦੋ ਸਾਥੀਆਂ ਨੂੰ ਗੋਲੀਆਂ ਨਾਲ ਮਾਰਨ ਉਸ ਤੋਂ ਬਾਅਦ ਆਮ ਖੁਦ ਨੂੰ ਗੋਲੀ ਮਾਰ ਕੇ ਹੱਤਿਆਂ ਕਰ ਲਈ ਸੀ ਜਿੰਨ੍ਹਾਂ 'ਚ ਪਿੰਡ ਮਰਹਾਣਾ ਦਾ ਫੌਜੀ ਹਰਦੀਪ ਸਿੰਘ ਪੁੱਤਰ ਚੈਂਚਲ ਸਿੰਘ ਵੀ ਸ਼ਾਮਲ ਸੀ ਹਰਦੀਪ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਜਿਵੇ ਦੁੱਖਾਂ ਦੇ ਪਹਾੜ ਟੁੱਟ ਪਏ ਹੋਣ ਅਤੇ ਇਲਾਕੇ 'ਚ ਇਕਦਮ ਸਨਸਨੀ ਫੈਲ ਗਈ ਸੀ ਅਤੇ ਕਿਸੇ ਵੀ ਅਜਿਹੀ ਘਟਨਾ ਤੇ ਯਕੀਨ ਨਹੀਂ ਆ ਰਿਹਾ ਸੀ। ਮ੍ਰਿਤਕ ਹਰਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਰਹਾਣਾ ਵਿਖੇ ਪੁੱਜੀ ਜਿਥੇ ਉਨ੍ਹਾਂ ਦਾ ਪਿੰਡ ਮਰਹਾਣਾ ਦੇ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਸੰਸਕਾਰ ਮੌਕੇ ਬਹੁਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ ਜਿੰਨ੍ਹਾਂ ਨੇ ਫੌਜੀ ਹਰਦੀਪ ਸਿੰਘ ਨੂੰ ਅੱਖਾਂ ਨਾਲ ਸਰਧਾਂਜਲੀ ਦਿੱਤੀ ਹਰ ਇੱਕ ਨਮ ਸੀ ਹਰ ਕੋਈ ਇਹ ਕਹਿ ਰਿਹਾ ਸੀ ਰੱਬਾ ਇਹ ਕੀ ਕਹਿਰ ਹੋ ਗਿਆ ਕਿਉਂਕਿ ਹਰਦੀਪ ਸਿੰਘ ਬਹੁਤ ਮਿੱਠ ਬੋਲੜਾ ਅਤੇ ਨੇਕ ਸੁਭਾਅ ਦਾ ਮਾਲਕ ਸੀ ਜਿਸ ਕਾਰਨ ਉਸ ਦਾ ਹਰੇਕ ਵਿਅਕਤੀ ਨਾਲ ਗੂੜਾ ਪਿਆਰ ਸੀ ਉਹ ਆਪਣੇ ਪਿਛੇ ਆਪਣੀ ਬਿਰਧ ਮਾਤਾ ਕਸ਼ਮੀਰ ਕੌਰ ਕਿਉਕਿ ਉਨ੍ਹਾਂ ਦੇ ਪਿਤਾ ਚੈਚਲ ਸਿੰਘ ਦੀ ਕੁਝ ਸਮਾ ਪਹਿਲਾ ਹੀ ਮੌਤ ਹੋਈ ਸੀ ਅਤੇ ਉਨ੍ਹਾਂ ਦੀ ਪਤਨੀ ਅਤੇ 2 ਬੱਚੇ ਬੇਟੀ ਜ਼ਸ਼ਨਦੀਪ ਕੌਰ, ਅਤੇ ਬੇਟਾ ਅਨਮੋਲਦੀਪ ਸਿੰਘ ਅਤੇ ਪਰਿਵਾਰ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ ਜਿਸ ਵੇਖ ਕੇ ਹਰ ਅੱਖ ਨਮ ਹੋ ਗਈ ਉਨ੍ਹਾਂ ਅੰਤਿਮ ਸੰਸਕਾਰ ਮੌਕੇ ਆਰਮੀ ਦੇ ਸੀਨੀਅਰ ਅਫਸਰਾ ਅਤੇ ਜਵਾਨਾਂ ਵੱਲੋਂ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ। ਇਸ ਮੌਕੇ 'ਤੇ ਪੱਟੀ ਦੇ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਨਾਇਬ ਤਹਿਸੀਲਦਾਰ ਹਰੀਕੇ ਨਰਜੀਤ ਸਿੰਘ, ਮੁੱਖ ਅਫਸਰ ਥਾਣਾ ਪ੍ਰਭਜੀਤ ਸਿੰਘ, ਗੁਰਨੇਕ ਸਿੰਘ ਪਟਵਾਰੀ ਹਰੀਕੇ ਤੋਂ ਇਲਾਵਾ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
ਹਲਕਾ ਖਡੂਰ ਸਾਹਿਬ ਦੇ ਪਿੰਡ ਅਲਾਦੀਨਪੁਰ ਤੇ ਝੰਡੇਰ ’ਚ ਹੋਈਆਂ ਝਡ਼ਪਾਂ, 7 ਜ਼ਖਮੀ
NEXT STORY