ਅੰਮ੍ਰਿਤਸਰ (ਬਿਊਰੋ)- ਬੀਤੇ ਦਿਨੀਂ ਅੰਮ੍ਰਿਤਸਰ ਦੇ ਗੁਰੂ ਬਜ਼ਾਰ ਵਿਚ ਇਕ ਸੁਨਿਆਰੇ ਦੀ ਦੁਕਾਨ ਦੇ ਉਪਰ ਸੋਨਾ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ। ਸੀਸੀਟੀਵੀ ਵੀਡੀਓ ਦੇ ਅਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਨਿਆਰੇ ਦੀ ਦੁਕਾਨ 'ਚ ਪਿਸਟਲ ਦੀ ਨੋਕ 'ਤੇ ਹੋਈ ਖੋਹ ਦੀ ਵਾਰਦਾਤ ਨੂੰ ਕੁਝ ਹੀ ਘੰਟਿਆਂ 'ਚ ਟਰੇਸ ਕਰਕੇ ਮੁੱਖ ਮੁਲਜ਼ਮ ਨੂੰ ਕਾਬੂ ਕਰਨ 'ਚ ਕਾਮਯਾਬੀ ਹਾਸਲਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਬਜ਼ਾਰ 'ਚ ਇਕ ਸੁਨਿਆਰੇ ਦੀ ਦੁਕਾਨ 'ਤੇ 300 ਗ੍ਰਾਮ ਸੋਨਾ ਚੋਰੀ ਹੋਇਆ ਹੈ। ਉਨ੍ਹਾਂ ਕਿ ਪੁਲਸ ਵੱਲੋਂ ਹਰ ਪਹਿਲੂ ਤੋਂ ਤਫ਼ਤੀਸ਼ ਕਰਦੇ ਹੋਏ ਲੁੱਟ ਦੀ ਵਾਰਦਾਤ ਦਾ ਮਾਸਟਰ ਮਾਈਡ ਸੂਜ਼ਲ ਬੱਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋ ਕਿ ਦੁਕਾਨ 'ਚ ਹੀ ਗਹਿਣੇ ਤਿਆਰ ਕਰਨ ਵਾਲਾ ਕਾਰੀਗਰ ਹੈ। ਉਸ ਨੂੰ ਕਾਬੂ ਕਰਕੇ ਇਸ ਪਾਸੋਂ 123 ਗ੍ਰਾਮ ਸੋਨੇ ਦੀਆਂ 02 ਪੱਤਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਪੁਲਸ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਸੂਜ਼ਲ ਬੱਬਰ ਜੋ ਕਿ ਦੁਕਾਨਦਾਰ ਦਾ ਗੁਆਂਢੀ ਹੈ ਅਤੇ ਉਸਦੀ ਦੁਕਾਨ 'ਚ ਹੀ ਗਹਿਣੇ ਤਿਆਰ ਕਰਨ ਦਾ ਕੰਮ ਪਿੱਛਲੇ 3 ਸਾਲ ਤੋਂ ਕਰ ਰਿਹਾ ਹੈ। ਜਿਸ ਕਾਰਨ ਇਸਨੂੰ ਦੁਕਾਨ ਬਾਰੇ ਪੂਰੀ ਜਾਣਕਾਰੀ ਸੀ ਕਿ ਕਿਸ ਸਮੇਂ ਦੁਕਾਨ 'ਚ ਵਪਾਰੀਆਂ ਦਾ ਆਉਣਾ-ਜਾਣਾ ਘੱਟ ਹੁੰਦਾ ਹੈ। ਇਸਨੇ ਆਪਣੇ ਦੋ ਦੋਸਤ ਕ੍ਰਿਸ਼ਨਾਂ ਅਤੇ ਬਲਬੀਰ ਸਿੰਘ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ
ਵਾਰਦਾਤ ਸਮੇਂ ਕ੍ਰਿਸ਼ਨਾ ਮਾਰਕੀਟ ਥੱਲੇ ਖੜਾ ਰਿਹਾ ਤੇ ਬਲਬੀਰ ਸਿੰਘ ਦੁਕਾਨ ਦੇ 'ਚ ਗਿਆ ਤੇ ਪਿਸਟਲ ਦੀ ਨੋਕ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਕ ਲਾਈਟਰ ਨੂਮਾਂ ਪਿਸਟਲ ਖ਼ਰੀਦੀ ਸੀ। ਇਸਦੇ 02 ਸਾਥੀਆਂ ਕ੍ਰਿਸ਼ਨਾ ਅਤੇ ਬਲਬੀਰ ਸਿੰਘ ਉਰਫ਼ ਸੋਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਰਕਾਰਾਂ ਅਪਰਾਧੀ ਗੁਰਮੀਤ ਰਾਮ ਰਹੀਮ ’ਤੇ ਇੰਨੀਆਂ ਮਿਹਰਬਾਨ ਕਿਉਂ? : ਭਾਈ ਰਾਮ ਸਿੰਘ
NEXT STORY