ਗੁਰਦਾਸਪੁਰ (ਹਰਮਨ, ਵਿਨੋਦ)- ਥਾਣਾ ਪੁਰਾਣਾ ਦੀ ਪੁਲਸ ਨੇ ਨੌਜਵਾਨ ਨੂੰ ਪੁਰਤਗਾਲ ਭੇਜਣ ਦੀ ਬਜਾਏ ਸਰਬੀਆ ਭੇਜ ਕੇ 13 ਲੱਖ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁੱਚਾ ਸਿੰਘ ਪੁੱਤਰ ਹਰਬੰਦ ਸਿੰਘ ਵਾਸੀ ਜੱਟੂਵਾਲ ਨੇ ਦੱਸਿਆ ਕਿ ਰੱਜਤ ਕੁਮਾਰ ਵਾਸੀ ਵਰਸੋਲਾ ਅਤੇ ਰਾਜ ਕੁਮਾਰ ਵਾਸੀ ਵਰਸੋਲਾ ਨੇ ਉਸ ਦੇ ਮੁੰਡੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਪੁਰਤਗਾਲ ਭੇਜਣ ਲਈ 10 ਲੱਖ ਰੁਪਏ ਲਏ ਸਨ ਪਰ ਉਕਤ ਵਿਅਕਤੀਆਂ ਨੇ ਉਸ ਦੇ ਮੁੰਡੇ ਨੂੰ ਸਰਬੀਆ ਭੇਜ ਦਿੱਤਾ ਅਤੇ ਉਥੋ ਪੁਰਤਗਾਲ ਭੇਜਣ ਲਈ 3 ਲੱਖ ਰੁਪਏ ਹੋਰ ਲੈ ਲਏ ਪਰ ਪੁਰਤਗਾਲ ਨਹੀਂ ਭੇਜਿਆ।
ਇਹ ਵੀ ਪੜ੍ਹੋ- ਪੰਜਾਬ 'ਚ ਛੇ ਜ਼ਿਲ੍ਹਿਆਂ 'ਚ ਧੁੰਦ ਦਾ ਕਹਿਰ, 23 ਦਸੰਬਰ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਨਾਲ 13 ਲੱਖ 05 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਸ਼ਿਕਾਇਤ ਦੀ ਜਾਂਚ ਉਪ ਪੁਲਸ ਕਪਤਾਨ ਕਮਾਂਡ ਸੈਂਟਰ ਗੁਰਦਾਸਪੁਰ ਵੱਲੋਂ ਕੀਤੀ ਗਈ, ਜਿਸ ਦੀ ਰਿਪੋਰਟ ਦੇ ਆਧਾਰ ’ਤੇ ਪੁਲਸ ਨੇ ਰੱਜਤ ਕੁਮਾਰ ਅਤੇ ਰਾਜ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬੀ ਨੌਜਵਾਨ ਦੀ ਦੁਬਈ ’ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DC ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ 57 ਸਵੈ-ਸਹਾਇਤਾ ਸਮੂਹਾਂ ਨੂੰ ਵੰਡੇ ਕਰਜੇ ਲਈ ਮਨਜ਼ੂਰੀ ਪੱਤਰ
NEXT STORY