ਬਟਾਲਾ (ਸਾਹਿਲ, ਯੋਗੀ) : ਧੌਣ ’ਤੇ ਦਾਤਰ ਰੱਖ ਕੇ ਮੋਬਾਈਲ ਖੋਹਣ ਵਾਲੇ ਲੁਟੇਰਿਆਂ ਵਿਚੋਂ ਇਕ ਨੂੰ ਥਾਣਾ ਘੁਮਾਣ ਦੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਕਮਲੇਸ਼ ਪਾਸਵਾਨ ਪੁੱਤਰ ਕਲਾਸ ਪਾਸਵਾਨ ਵਾਸੀ ਭਗਵੰਤੀਪੁਰ, ਨੇਪਾਲ ਨੇ ਲਿਖਵਾਇਆ ਕਿ ਉਹ ਬੀਤੀ 27 ਜੂਨ ਨੂੰ ਰਾਤ 9 ਵਜੇ ਆਪਣੇ ਸਾਥੀਆਂ ਸਮੇਤ ਸਤਨਾਮ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਬੋਲੇਵਾਲ ਦੇ ਖੇਤਾਂ ਵਿਚ ਝੋਨਾ ਲਗਾ ਕੇ ਸਤਨਾਮ ਸਿੰਘ ਦੇ ਘਰ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਤਿੰਨ ਨੌਜਵਾਨ ਇਕ ਪਲੈਟੀਨਾ ਮੋਟਰਸਾਈਕਲ ਨੰ.ਪੀ.ਬੀ.18ਡਬਲਯੂ.1445 ’ਤੇ ਖੜੇ ਸਨ, ਜਿਨ੍ਹਾਂ ਕੋਲੋਂ ਦਾਤਰ ਤੇ ਕਿਰਚ ਸੀ, ਨੇ ਉਸਦੀ ਧੌਣ ਦੇ ਉੱਪਰ ਦਾਤਰ ਰੱਖ ਕੇ ਉਸ ਕੋਲੋਂ ਉਸਦਾ ਵੀਵੋ ਕੰਪਨੀ ਦਾ ਮੋਬਾਈਲ ਫੋਨ ਜ਼ਬਰਦਸਤੀ ਖੋਹ ਲਿਆ ਅਤੇ ਮੋਟਰਸਾਈਕਲ ’ਤੇ ਤਿੰਨੋਂ ਜਣੇ ਸਵਾਰ ਹੋ ਕੇ ਭੱਜ ਗਏ।
ਹੋਰ ਜਾਣਕਾਰੀ ਮੁਤਾਬਕ ਉਕਤ ਮਾਮਲੇ ਸਬੰਧੀ ਏ.ਐੱਸ.ਆਈ ਭੁਪਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਘੁਮਾਣ ਵਿਖੇ ਤਿੰਨਾਂ ਨੌਜਵਾਨਾਂ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਤਿੰਨਾਂ ਵਿਚੋਂ ਇਕ ਨੌਜਵਾਨ ਜੁਗਰਾਜ ਸਿੰਘ ਵਾਸੀ ਪਿੰਡ ਵ੍ਹੀਲਾਬੱਜੂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪਹਿਲਾਂ ਨਸ਼ੇ ਕਾਰਨ ਗੁਆਈ ਸੀ ਪੰਜਾਬ ਪੁਲਸ ਦੀ ਨੌਕਰੀ! ਹੁਣ ਜਾਨ ਤੋਂ ਵੀ ਧੋ ਬੈਠਾ ਹੱਥ
NEXT STORY