ਗੁਰੂਹਰਸਹਾਏ (ਕਾਲੜਾ): ਥਾਣਾ ਗੁਰੂਹਰਸਹਾਏ ਪੁਲਸ ਵੱਲੋਂ ਗਸ਼ਤ ਅਤੇ ਚੈਕਿੰਗ ਦੌਰਾਨ ਨਸ਼ੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਸ ਨੇ ਦੋ ਵੱਖ-ਵੱਖ ਘਟਨਾਵਾਂ ਵਿੱਚ 4 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਅਤੇ ਇੱਕ ਨਸ਼ਾ ਸੇਵਨ ਕਰਦੇ ਵਿਅਕਤੀ ਨੂੰ ਕਾਬੂ ਕਰਕੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕਰ ਲਏ ਹਨ। ਪਹਿਲੀ ਘਟਨਾ ਵਿੱਚ, ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਕਬਰਸਤਾਨ ਗੁਰੂਹਰਸਹਾਏ ਦੀ ਬਾਘੂਵਾਲਾ ਨੂੰ ਜਾਂਦੀ ਸੜਕ ’ਤੇ ਗਸ਼ਤ ਕਰ ਰਹੀ ਸੀ, ਜਦੋਂ ਉਨ੍ਹਾਂ ਨੇ ਇੱਕ ਵਿਅਕਤੀ ਵਿਲੀਅਮ ਪੁੱਤਰ ਅਨਵਰ ਮਸੀਹ ਨੂੰ ਸਮਾਧ ਦੀ ਕੰਧ ਕੋਲ ਬੈਠੇ ਹੋਏ ਹੈਰੋਇਨ ਦਾ ਸੇਵਨ ਕਰਦੇ ਹੋਏ ਵੇਖਿਆ।
ਪੁਲਸ ਦੇ ਪਹੁੰਚਣ ’ਤੇ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਨਸ਼ੇ ਦੀ ਵਰਤੋਂ ਵਿੱਚ ਆ ਰਹੀ ਪਾਈਪਨੁਮਾ ਬੱਤੀ, ਸਿਲਵਰ ਪੰਨੀ ਅਤੇ ਲਾਈਟਰ ਵੀ ਬਰਾਮਦ ਹੋਇਆ। ਦੂਜੀ ਘਟਨਾ ਵਿੱਚ, ਏ.ਐੱਸ.ਆਈ. ਮਹੇਸ਼ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ’ਤੇ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਛਾਪਾ ਮਾਰ ਕੇ ਕੁਲਵਿੰਦਰ ਸਿੰਘ ਉਰਫ ਗੋਰਾ ਪੁੱਤਰ ਮਹਿੰਦਰ ਸਿੰਘ ਵਾਸੀ ਝਾਵਲਾ ਨੂੰ 4 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਗਾਹਕਾਂ ਦੀ ਉਡੀਕ ਕਰ ਰਿਹਾ ਸੀ।ਦੋਵਾਂ ਦੋਸ਼ੀਅਨ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ ਤੂਫ਼ਾਨ ਦਾ ਅਲਰਟ, ਪੜ੍ਹੋ 5 ਦਿਨਾਂ ਦੀ ਵੱਡੀ ਅਪਡੇਟ
NEXT STORY