ਫਤਿਹਗੜ੍ਹ ਚੂੜੀਆਂ (ਸਾਰੰਗਲ)-ਕਸਬਾ ਫਤਿਹਗੜ੍ਹ ਚੂੜੀਆਂ ਜੋ ਕਿ ਪਹਿਲਾਂ ਹੀ ਬੁਨਿਆਦੀ ਸਮੱਸਿਆਵਾਂ ਨਾਲ ਘਿਰਿਆ ਪਿਆ ਹੈ, ਦੀ ਤ੍ਰਾਸਦੀ ਇਹ ਹੈ ਕਿ ਹੁਣ ਇਥੇ ਬਿਨਾਂ ਪਰਮਿਸ਼ਨ ਦੇ ਸ਼ਹਿਰ ਵਿਚ ਵੱਜਦੇ ਉੱਚੀ ਆਵਾਜ਼ ਵਿਚ ਲਾਊਡ ਸਪੀਕਰ ਵਾਲਿਆਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰਕੇ ਰੱਖ ਦਿੱਤਾ ਹੈ, ਜਿਸ ਨਾਲ ਲੋਕਾਂ ਵਿਚ ਇਨ੍ਹਾਂ ਲਾਊਡ ਸਪੀਕਰਾਂ ਨੂੰ ਲੈ ਕੇ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਹੋਰ ਤਾਂ ਹੋਰ ਇਨ੍ਹਾਂ ਲਾਊਡ ਸਪੀਕਰਾਂ ਦੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਹੋਰ ਜਨਤਕ ਥਾਂਵਾਂ ’ਤੇ ਉੱਚੀ ਆਵਾਜ਼ ਵਿਚ ਵੱਜਣ ਨਾਲ ਜਿਥੇ ਆਵਾਜ਼ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ, ਉਥੇ ਨਾਲ ਹੀ ਇਹ ਸਪੀਕਰਾਂ ਵਾਲੇ ਕਸਬੇ ਦਾ ਸ਼ਾਂਤਮਈ ਮਾਹੌਲ ਵੀ ਖਰਾਬ ਕਰ ਰਹੇ ਹਨ।
ਇਹ ਵੀ ਪੜ੍ਹੋ- B.Tech ਇੰਜੀਨੀਅਰ ਸਾਥੀ ਸਮੇਤ ਗ੍ਰਿਫ਼ਤਾਰ, ਕਰੋੜਾਂ ਦੀ ਹੈਰੋਇਨ ਬਰਾਮਦ
ਇਥੇ ਇਹ ਵੀ ਦੱਸਦੇ ਚੱਲੀਏ ਕਿ ਇਹ ਲਾਊਡ ਸਪੀਕਰ ਇੰਨ੍ਹੀਂ ਉੱਚੀ ਅਤੇ ਕੰਨ ਪਾੜਵੀਂ ਆਵਾਜ਼ ਵਿਚ ਵੱਜਦੇ ਹਨ, ਆਮ ਪੈਦਲ ਜਾ ਰਿਹਾ ਵਿਅਕਤੀ ਵੀ ਡਰ ਜਾਂਦਾ ਹੈ। ਹੋਰ ਤਾਂ ਹੋਰ ਇਹ ਲਾਊਡ ਸਪੀਰਕਰਾਂ ਦੇ ਉੱਚੀ ਆਵਾਜ਼ ਵਿਚ ਸ਼ਹਿਰ ਫਤਿਹਗੜ੍ਹ ਚੂੜੀਆਂ ਅੰਦਰ ਵੱਜਣ ਦਾ ਸਿਲਸਿਲਾ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ, ਪਰ ਇਸ ਪਾਸੇ ਵੱਲ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਾ ਦਿੱਤੇ ਜਾਣ ਦੇ ਚਲਦਿਆਂ ਇਨ੍ਹਾਂ ਲਾਊਡ ਸਪੀਕਰ ਵਾਲਿਆਂ ਨੇ ਅੱਤ ਚੁੱਕੀ ਹੋਈ ਹੈ। ਓਧਰ ਦੂਜੇ ਪਾਸੇ, ਜਦੋਂ ਫਤਿਹਗੜ੍ਹ ਚੂੜੀਆਂ ਦੇ ਐੱਸ.ਡੀ.ਐੱਮ ਗੁਰਮੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਮੀਡੀਆ ਰਾਹੀਂ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਨ ਕਿ ਬਿਨਾਂ ਪਰਮਿਸ਼ਨ ਦੇ ਸ਼ਹਿਰ ਵਿਚ ਲਾਊਡ ਸਪੀਕਰ ਚਲਾਉਣੇ ਬੰਦ ਕਰ ਦੇਣ ਅਤੇ ਪ੍ਰਸ਼ਾਸਨ ਕੋਲ ਪਰਮਿਸ਼ਨ ਲੈ ਕੇ ਹੀ ਸ਼ਹਿਰ ਵਿਚ ਲਾਊਡ ਸਪੀਕਰ ਚਲਾਉਣ।
ਇਹ ਵੀ ਪੜ੍ਹੋ-ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਅਹੁਦੇਦਾਰਾਂ ਤੇ ਵਲੰਟੀਅਰਾਂ ਨਾਲ ਮੀਟਿੰਗ ਕਰਨ ਪਹੁੰਚੇ CM ਮਾਨ
ਐੱਸ.ਡੀ.ਐੱਮ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਇਕ ਲਿਖਤੀ ਆਦੇਸ਼ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਪੱਤਰ ਦੇ ਰੂਪ ਵਿਚ ਲਿਖ ਕੇ ਲਾਊਡ ਸਪੀਕਰ ਵਾਲਿਆਂ ਵਿਰੁੱਧ ਕਾਰਵਾਈ ਕਰਨ ਹਿੱਤ ਜਾਰੀ ਕਰ ਦਿੱਤੇ ਗਏ ਹਨ ਅਤੇ ਨਾਲ ਇਹ ਵੀ ਕਹਿ ਗਿਆ ਹੈ ਕਿ ਇਨ੍ਹਾਂ ਲਾਊਡ ਸਪੀਕਰ ਵਾਲਿਆਂ ਦੇ ਵ੍ਹੀਕਲਾਂ ਨੂੰ ਵੀ ਜ਼ਬਤ ਕਰ ਲਿਆ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੰਮੇ ਸਮੇਂ ਬਾਅਦ ਵੜਿੰਗ ਤੇ ਆਸ਼ੂ ਇਕੋ ਸਟੇਜ 'ਤੇ ਆਏ ਨਜ਼ਰ, ਫਿਰ ਵੀ ਰਹੇ ਦੂਰ-ਦੂਰ
NEXT STORY