ਚੇਤਨਪੁਰਾ, (ਨਿਰਵੈਲ)— ਗੁਰਦੁਆਰਾ ਬਾਬਾ ਬੁੱਢਾ ਸਾਹਿਬ ਮਹਿਲ ਜੰਡਿਆਲਾ (ਸੰਤੂਨੰਗਲ) ਵਿਖੇ ਇਕ ਸੇਵਾਦਾਰ ਦੀ ਭੇਦ ਭਰੇ ਹਾਲਾਤਾਂ 'ਚ ਫਾਹਾ ਲੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੇ ਪਹੁੰਚੇ ਪੁਲਸ ਥਾਣਾ ਝੰਡੇਰ ਦੇ ਐਸ. ਐਚ. ਓ ਅਵਤਾਰ ਸਿੰਘ ਤੇ ਏ. ਐਸ. ਆਈ. ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕਾਫ਼ੀ ਸਮੇਂ ਤੋਂ ਸੇਵਾ ਕਰਦੇ ਗੁਲਜ਼ਾਰ ਸਿੰਘ (70 ਸਾਲ) ਪੁੱਤਰ ਲੱਖਾ ਸਿੰਘ ਵਾਸੀ ਚੇਤਨਪੁਰਾ ਦੀ ਲਾਸ਼ ਜੋ ਗੁ. ਸਾਹਿਬ ਦੇ ਬਾਹਰਵਾਰ ਕੰਧ ਦੇ ਨੇੜੇ ਇਕ ਦਰੱਖਤ ਨਾਲ ਲਟਕਦੀ ਹੋਈ ਮਿਲੀ ਹੈ, ਜਿਸ ਦੇ ਗੋਡੇ ਜਮੀਨ ਨਾਲ ਲੱਗੇ ਹੋਣ ਕਾਰਨ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮੌਤ ਦੇ ਕੁਝ ਹੋਰ ਵੀ ਕਾਰਨ ਹੋ ਸਕਦੇ ਹਨ। ਜਿਸ ਦੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਧਾਰਾ 174 ਦੇ ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਵਾਸਤੇ ਅਜਨਾਲਾ ਵਿਖੇ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ
NEXT STORY