ਤਰਨਤਾਰਨ(ਰਮਨ ਚਾਵਲਾ): ਸਰਕਾਰੀ ਹਸਪਤਾਲ ’ਚ ਜਾਅਲੀ 326 ਦੇ ਕੇਸ ਤਿਆਰ ਕਰਨ ਸਬੰਧੀ ਪੋਲ ਖੋਲ੍ਹਣ ਵਾਲੇ ਵਿਅਕਤੀ ਨੇ ਮਿਲ ਰਹੀਆਂ ਧਮਕੀਆਂ ਤੋਂ ਦੁਖੀ ਹੋ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੇ ਪਰਿਵਾਰ ਵਲੋਂ ਉਸ ਨੂੰ ਬਚਾ ਲਿਆ ਗਿਆ ਹੈ ਪਰ ਸਹਿਮੇ ਹੋਏ ਪਰਿਵਾਰ ਨੇ ਪੁਲਸ ਨੂੰ ਦਰਖ਼ਾਸਤ ਦੇ ਸਰਕਾਰੀ ਹਸਪਤਾਲ ’ਚ ਤਾਇਨਾਤ ਕੁਝ ਕਰਮਚਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ
ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਉਰਫ਼ ਰਿੰਕੂ ਪੁੱਤਰ ਦਲਜੀਤ ਸਿੰਘ ਵਾਸੀ ਮੁਹੱਲਾ ਟਾਂਕਸ਼ਤਰੀ ਦੀ ਪਤਨੀ ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਮੋਟੀਆਂ ਰਕਮਾਂ ਵਸੂਲਦੇ ਹੋਏ ਸਟਿੰਗ ਅਪ੍ਰੇਸ਼ਨ ਅਤੇ ਰਿਕਾਰਡਿੰਗ ਕਰਦੇ ਹੋਏ ਇਸ ਫਰਜ਼ੀਵਾੜੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਬੇਟੇ ਸਮਰ ਨੂੰ ਕੁਝ ਦਿਨ ਪਹਿਲਾਂ ਕਾਰ ਦੀ ਮਦਦ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸ ਦੇ ਪਤੀ ਨੂੰ ਕਈ ਗੁੰਡਾ ਅਨਸਰਾਂ ਅਤੇ ਉਕਤ ਜਾਅਲੀ 326 ਦੇ ਕੇਸ ਤਿਆਰ ਕਰਨ ਵਾਲੇ ਫਰਜ਼ੀਵਾੜੇ ’ਚ ਸ਼ਾਮਲ ਵਿਅਕਤੀਆਂ ਵਲੋਂ ਫੋਨ ’ਤੇ ਧਮਕੀਆਂ ਮਿਲਦੀਆਂ ਆ ਰਹੀਆਂ ਹਨ। ਜਿਸ ਤੋਂ ਪ੍ਰੇਸ਼ਾਨ ਹੋ ਅੱਜ ਉਸ ਦੇ ਪਤੀ ਗੁਰਦੇਵ ਸਿੰਘ ਨੇ ਪਹਿਲਾਂ ਆਪਣੇ ਹੱਥ ਦੀਆਂ ਨਾੜਾਂ ਨੂੰ ਕੱਟਿਆ ਅਤੇ ਬਾਅਦ ’ਚ ਛੱਤ ਨਾਲ ਫਾਹਾ ਲੈ ਜੀਵਨ ਲੀਲਾ ਖਤਮ ਕੀਤੀ ਹੀ ਜਾ ਰਹੀ ਸੀ ਕਿ ਉਸ ਨੇ ਆਪਣੇ ਬੇਟੇ ਦੀ ਮਦਦ ਨਾਲ ਐਨ ਵਕਤ ’ਤੇ ਪੁੱਜ ਉਸ ਨੂੰ ਮਰਨ ਤੋਂ ਬਚਾ ਲਿਆ। ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਜਾਨ ਖਤਰੇ ’ਚ ਅਤੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕੋਲ ਇਸ ਫਰਜ਼ੀਵਾੜੇ ਬਾਬਤ ਕਈ ਪੱਕੇ ਸਬੂਤ ਹਨ, ਜਿਸ ’ਚ ਸਿਵਲ ਸਰਜਨ ਦਫ਼ਤਰ, ਐਕਸ ਰੇ ਵਿਭਾਗ, ਮੈਡੀਕਲ ਸਟੋਰ ਆਦਿ ਦਾ ਸਟਾਫ਼ ਸ਼ਾਮਲ ਹੈ, ਜਿੰਨ੍ਹਾਂ ਵਲੋਂ ਸਬੂਤਾਂ ਨੂੰ ਮਿਟਾਉਣ ਸਬੰਧੀ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਸਬੂਤ ਡੀ.ਐੱਸ.ਪੀ ਸਿਟੀ ਸੁੱਚਾ ਸਿੰਘ ਬੱਲ ਨੂੰ ਸੌਂਪਦੇ ਹੋਏ ਪਰਿਵਾਰ ਦੀ ਸੁਰੱਖਿਆ ਅਤੇ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਡੀ.ਐੱਸ.ਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਗੁਰਦੇਵ ਸਿੰਘ ਰਿੰਕੂ ਵਲੋਂ ਦਿੱਤੀ ਦਰਖਾਸਤ ਦੀ ਜਾਂਚ ਕੀਤੀ ਜਾ ਰਹੀ, ਜਿਸ ਤੋਂ ਬਾਅਦ ਬਣਦੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਗੁਰਦਾਸਪੁਰ ’ਚ ਵੱਡੀ ਵਾਰਦਾਤ: ਕਾਂਗਰਸੀ ਸਰਪੰਚ ਨੇ ਸਾਥੀਆਂ ਨਾਲ ਮਿਲ ਨੌਜਵਾਨ ਦਾ ਕੀਤਾ ਕਤਲ
NEXT STORY