ਤਰਨਤਾਰਨ (ਰਾਜੂ) : ਪੰਜਾਬ ਖੇਤ ਮਜ਼ਦੂਰ ਸਭਾ ਦੀ ਮੀਟਿੰਗ ਲਾਲ ਸਿੰਘ ਵਲਟੋਹਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਜ਼ਿਲਾ ਸਕੱਤਰ ਕਾ. ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲਾ ਪ੍ਰਧਾਨ ਕਾ. ਜੋਗਿੰਦਰ ਸਿੰਘ ਵਲਟੋਹਾ ਤੇ ਜ਼ਿਲਾ ਮੀਤ ਸਕੱਤਰ ਕਾ. ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਆਪਣੇ ਸਾਂਝੇ ਬਿਆਨ 'ਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵੋਟਾਂ ਸਮੇਂ ਮਜ਼ਦੂਰਾਂ ਨਾਲ ਅੱਛੇ ਦਿਨ ਆਉਣ ਦਾ ਵਾਅਦਾ ਕੀਤਾ ਸੀ, ਜਿਸ 'ਚ ਉਹ ਫੇਲ ਸਾਬਤ ਹੋਈ। ਮੋਦੀ ਸਰਕਾਰ ਨੇ ਅੱਛੇ ਦਿਨਾਂ ਦਾ ਸਾਰਾ ਲਾਭ ਸਰਮਾਏਦਾਰ ਧਿਰਾਂ ਨੂੰ ਦਿੱਤਾ। ਕਰਜ਼ੇ ਹੇਠ ਦੱਬੇ ਮਜ਼ਦੂਰ ਅਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਵੀ ਸਾਰੇ ਵਾਅਦੇ ਖੋਖਲੇ ਸਾਬਤ ਹੋਏ ਜਿਵੇਂ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਵਿਧਵਾ ਤੇ ਬੁਢਾਪਾ ਪੈਨਸ਼ਨ 2500 ਰੁਪਏ ਤੇ ਬੇਘਰੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦੇਣਾ ਆਦਿ। ਇਸ ਮੌਕੇ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ, ਜਿਸ ਦੀ ਪ੍ਰਧਾਨ ਪਰਮਜੀਤ ਕੌਰ, ਸਕੱਤਰ ਕੁਲਵਿੰਦਰ ਕੌਰ, ਮੀਤ ਪ੍ਰਧਾਨ ਚਮਕੌਰ ਸਿੰਘ, ਗੁਰਮੀਤ ਸਿੰਘ, ਮੀਤ ਸਕੱਤਰ ਭਜਨ ਕੌਰ, ਬਲਵੀਰ ਕੌਰ ਕੈਸ਼ੀਅਰ, ਮਨਦੀਪ ਕੌਰ ਆਦਿ ਚੁਣੇ ਗਏ। ਇਸ ਸਮੇਂ ਹੀਰਾ ਸਿੰਘ ਵਲਟੋਹਾ, ਬਿੱਲਾ ਮਸੀਹ ਚੁਸਲਵੇੜ, ਰਸ਼ਪਾਲ ਸਿੰਘ ਘੁਰਕਵਿੰਡ, ਬਲਵਿੰਦਰ ਕੌਰ, ਛਿੰਦਾ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਜਗਤਾਰ ਸਿੰਘ, ਧਰਮ ਸਿੰਘ ਤੇ ਸ਼ੇਰ ਸਿੰਘ ਆਦਿ ਹਾਜ਼ਰ ਸਨ।
ਜ਼ਿਲ ਪ੍ਰੀਸ਼ਦ ਤੇ 22 ਬਲਾਕ ਸੰਮਤੀ ਸੀਟਾਂ ’ਤੇ 1 ਲੱਖ ਦੇ ਕਰੀਬ ਵੋਟਰ ਕਰਨਗੇ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ
NEXT STORY