ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਨ ਵਿਖੇ ਕਰਜ਼ੇ ਤੋਂ ਦੁਖੀ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 10 ਕਿੱਲ੍ਹੇ ਦੇ ਕਰੀਬ ਜ਼ਮੀਨ ਹੈ।
ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਮੁੱਠਿਆਂ ਵਾਲਾ ਦਰਿਆ ਬਿਆਸ ਦੇ ਨਾਲ ਲੱਗਦੀ ਹੈ ਤੇ ਬੀਤੇ ਦਿਨੀਂ ਆਏ ਹੜ੍ਹਾਂ ਦੇ ਪਾਣੀ ਕਾਰਨ ਪਹਿਲਾਂ ਵੀ ਉਨ੍ਹਾਂ ਦੀ ਬੀਜੀ ਹੋਈ ਝੋਨੇ ਦੀ ਫਸਲ ਬਰਬਾਦ ਹੋ ਗਈ ਅਤੇ ਪਾਣੀ ਉਤਰਨ ਤੋਂ ਬਾਅਦ ਉਨ੍ਹਾਂ ਵੱਲੋਂ ਫਿਰ ਝੋਨੇ ਦੀ ਫਸਲ ਬੀਜੀ ਗਈ ਅਤੇ ਬਾਅਦ ਵਿਚ ਫਿਰ ਪਾਣੀ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਫਸਲ ਫੇਰ ਖਰਾਬ ਹੋ ਗਈ। ਇਸ ਤੋਂ ਬਾਅਦ ਪਾਣੀ ਉਤਰਨ 'ਤੇ ਉਨ੍ਹਾਂ ਫਿਰ ਤੋਂ ਸਰ੍ਹੋਂ ਦੀ ਫਸਲ ਉਸੇ ਜ਼ਮੀਨ 'ਤੇ ਬੀਜੀ ਤਾਂ ਉਹ ਵੀ ਖਰਾਬ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ
ਮੁੜ ਉਨ੍ਹਾਂ ਵੱਲੋਂ ਕਣਕ ਦੀ ਫਸਲ ਦੋ ਵਾਰ ਬੀਜੀ ਗਈ, ਪਰ ਉਹ ਵੀ ਖ਼ਰਾਬ ਹੋ ਗਈ, ਜਿਸ ਕਾਰਨ ਰਵਿੰਦਰ ਸਿੰਘ ਨੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਖੇਤਾਂ ਵਿਚ ਪਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਵਿੰਦਰ ਸਿੰਘ ਆਪਣੇ ਪਿੱਛੇ ਪਿਤਾ, ਪਤਨੀ ਬਲਜੀਤ ਕੌਰ ਅਤੇ ਇਕ ਛੋਟਾ ਬੱਚਾ ਛੱਡ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇੰਚਰਾਜ ਦੇਵੇਂਦਰ ਯਾਦਵ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸੀਨੀਅਰ ਕਾਂਗਰਸੀਆਂ ਬਾਰੇ ਕਹਿ ਦਿੱਤੀਆਂ ਇਹ ਗੱਲਾਂ
NEXT STORY