ਸੁਰ ਸਿੰਘ (ਗੁਰਪ੍ਰੀਤ ਢਿੱਲੋਂ)- ਸਥਾਨਕ ਕਸਬੇ ਅੰਦਰ ਬੀਤੀ ਰਾਤ ਲੁੱਟਣ ਦੀ ਨੀਅਤ ਨਾਲ ਇਕ ਘਰ 'ਚ ਦਾਖ਼ਲ ਹੋ ਕੇ ਲੁਟੇਰਿਆਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕਾਬੂ ਕਰ ਕੇ ਪੁਲਸ ਦੇ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਬੀਤੀ ਰਾਤ ਸਥਾਨਕ ਕਸਬਾ ਸੁਰਸਿੰਘ ਤੇ ਬਾਬਾ ਜੋਗੀ ਪੀਰ ਵਾਲੇ ਰਸਤੇ ’ਤੇ ਤਕਰੀਬਨ 11 ਵਿਅਕਤੀ ਇਕ ਘਰ ਨੂੰ ਲੁੱਟਣ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ, ਜਿਸ ਦੌਰਾਨ ਘਰ ਦਾ ਮਾਲਕ ਜਾਗ ਪਿਆ ਅਤੇ ਉਸ ਵਲੋਂ ਹੋਰ ਆਪਣੇ ਆਦਮੀਆਂ ਨੂੰ ਬੁਲਾਉਣ ਉਪਰੰਤ ਸਾਰੇ 11 ਆਦਮੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮੌਕੇ ’ਤੇ ਸਥਾਨਕ ਪੁਲਸ ਨੂੰ ਬੁਲਾ ਕੇ ਪੁਲਸ ਦੇ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਸੁਰ ਸਿੰਘ ਦੇ ਇੰਚਾਰਜ ਏ.ਐੱਸ.ਆਈ ਤਸਵੀਰ ਸਿੰਘ ਨੇ ਦੱਸਿਆ ਕਿ ਮਨਮੋਹਨ ਸਿੰਘ ਪੁੱਤਰ ਸੂਬਾ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਬੀਤੀ ਰਾਤ ਤਕਰੀਬਨ 10, 12 ਵਿਅਕਤੀ ਉਸ ਦੇ ਘਰ ਚੋਰੀ ਕਰਨ ਅਤੇ ਲੁੱਟਣ ਦੀ ਨੀਅਤ ਨਾਲ ਦਾਖ਼ਲ ਹੋਏ ਸਨ। ਉਨ੍ਹਾਂ ਦੇ ਸਾਥੀਆਂ ਵਲੋਂ ਮੌਕੇ 'ਤੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ, ਜਿਨ੍ਹਾਂ ਦੇ ਕੋਲ ਪਿਸਤੌਲ, ਕਿਰਪਾਨਾਂ, ਦਾਤਰ, ਬੇਸਬਾਲ ਮੌਜੂਦ ਸਨ।
ਇਹ ਵੀ ਪੜ੍ਹੋ- ਸ਼੍ਰੀਲੰਕਾ ਤੋਂ ਵੀ ਬਦਤਰ ਹੋਏ ਪਾਕਿ ਦੇ ਹਾਲਾਤ, 89 ਫ਼ੀਸਦੀ ਲੋਕਾਂ ਨੂੰ ਨਹੀਂ ਮਿਲ ਰਿਹੈ ਢਿੱਡ ਭਰ ਕੇ ਖਾਣਾ
ਚੌਕੀ ਇੰਚਾਰਜ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਦੇ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਮਾੜੀ ਮੇਘਾ, ਮਨੋਹਰ ਸਿੰਘ ਬਾਕੀਪੁਰ, ਗੁਰਬਚਨ ਸਿੰਘ ਬਾਕੀਪੁਰ, ਗੁਰਪ੍ਰੀਤ ਸਿੰਘ ਬਾਕੀਪੁਰ, ਹਰਸ਼ਦੀਪ ਸਿੰਘ ਬਾਕੀਪੁਰ, ਚਮਕੌਰ ਸਿੰਘ ਬਾਕੀਪੁਰ, ਰਾਜਬੀਰ ਸਿੰਘ ਰਾਜੂ ਖੱਬੇ ਡੋਗਰਾ, ਗੁਰਲਾਲ ਸਿੰਘ ਖੱਬੇ ਡੋਗਰਾ, ਕੁਲਦੀਪ ਸਿੰਘ ਯਾਦਾ ਬੰਡਾਲਾ, ਹਰਮਨਦੀਪ ਸਿੰਘ ਤੋਤਾ ਬਾਕੀਪੁਰ ਅਤੇ ਦਵਿੰਦਰ ਸਿੰਘ ਉਰਫ਼ ਬਾਬਾ ਬੰਡਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ 15 ਲੱਖ ਦੀ ਠੱਗੀ, ਪਤੀ-ਪਤਨੀ ਨਾਮਜ਼ਦ
NEXT STORY