ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਨੇੜਲੇ ਕਸਬਾ ਹਰਚੋਵਾਲ ’ਚ ਕੋਈ ਸਾਢੇ 8 ਦਹਾਕੇ ਪਹਿਲਾਂ ਬਹੁਮੁੱਲੀ ਬਣੀ ਤਿੰਨ ਮੰਜਿਲੀ ਇਮਾਰਤ, ਜੋ ਇਸ ਇਲਾਕੇ ਅੰਦਰ ਆਪਣੀ ਵੱਖਰੀ ਪਛਾਣ ਰੱਖਦੀ ਸੀ। ਅੱਜ ਬੇਸਹਾਰਾ, ਮੰਦਬੁੱਧੀ, ਅਨਾਥ ਲੋਕਾਂ ਦੀ ਸਾਂਭ ਸੰਭਾਲ ਲਈ ਇਲਾਕੇ ’ਚ ਚੀਨੀਆਂ ਦੀ ਕੋਠੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਇਹ ਇਮਾਰਤ, ਜੋ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਹੋਈ ਸੀ, ਜਿਸ ਨੂੰ ਦੇਸ਼-ਵਿਦੇਸ਼ ’ਚ ਰਹਿੰਦੇ ਇਸ ਦੇ ਵਾਰਿਸਾਂ ਨੇ ਸੁਝਬੂਝ ਅਤੇ ਦਰਿਆ ਦਿਲੀ ਦਿਖਾਉਂਦੇ ਹੋਏ ਬੇਸਹਾਰਾ, ਮੰਦਬੁੱਧੀ, ਅਨਾਥ ਲੋਕਾਂ ਦੀ ਸਾਂਭ ਸੰਭਾਲ ਦੇ ਨਾਲ-ਨਾਲ ਰਾਹਗੀਰਾਂ ਲਈ ਅਰਾਮਗਾਹ ਵਾਸਤੇ ਪ੍ਰਭ ਆਸ਼ਰਮ ਸੇਵਾ ਸੋਸਾਇਟੀ ਹਰਚੋਵਾਲ ਨੂੰ ਸੇਵਾ ਲਈ ਲਈ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ 18 ਜਨਵਰੀ ਨੂੰ ਛੁੱਟੀ ਦਾ ਐਲਾਨ!
ਇਸ ਸਬੰਧੀ ਪ੍ਰਭ ਆਸ਼ਰਮ ਨਾਲ ਸਬੰਧਤ ਸੇਵਾਦਾਰ ਪ੍ਰਿੰਸੀਪਲ ਕੈਪਟਨ ਸਿੰਘ, ਥਾਣੇਦਾਰ ਜੋਗਿੰਦਰ ਸਿੰਘ, ਅਮਨਦੀਪ ਸਿੰਘ ਰਿਆੜ, ਡਾਕਟਰ ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਦੇ ਹਰਚੋਵਾਲ ਦੇ ਵਸਨੀਕ ਪਾਲ ਸਿੰਘ, ਲਾਲ ਸਿੰਘ ਪੁੱਤਰ ਲਹਿਣਾ ਸਿੰਘ, ਈਸ਼ਰ ਸਿੰਘ ਵੱਲੋਂ ਸਿੰਘਾਪੁਰ ਜਾ ਕੇ ਦਿਨ ਰਾਤ ਮਿਹਨਤ ਕਰਨ ਉਪਰੰਤ ਪਿੰਡ ਹਰਚੋਵਾਲ ਵਾਪਸ ਆ ਕੇ ਸਮੂਹ ਚੀਨੀਆਂ ਪਰਿਵਾਰ ਵੱਲੋਂ 1939 ਈ. ਵਿਚ ਤਿੰਨ ਮੰਜਿਲੀ ਇਹ ਇਮਾਰਤ ਬਣਵਾਈ ਗਈ ਸੀ। ਇਸ ਇਮਾਰਤ ਨੂੰ ਨੇੜਿਓਂ ਦੇਖਣ ’ਤੇ ਇਸ ਇਮਾਰਤ ’ਚ ਆਲੀਸ਼ਾਨ ਕਮਰੇ ਬਣੇ ਹੋਏ ਹਨ। ਇਸ ਇਮਾਰਤ ਨੂੰ ਲੱਕੜ ਦਿਆਰ ਦੀ ਲੱਗੀ ਹੋਈ ਸੀ, ਪਾਣੀ ਪੀਣ ਵਾਸਤੇ ਇਸ ਅੰਦਰ ਇਕ ਖੂਹ ਵੀ ਮੌਜੂਦ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਇਸ ਮੌਕੇ ਪ੍ਰਭ ਆਸ਼ਰਮ ਹਰਚੋਵਾਲ ਦੇ ਸੇਵਾਦਾਰ ਪ੍ਰਿੰਸੀਪਲ ਕੈਪਟਨ ਸਿੰਘ, ਥਾਣੇਦਾਰ ਜੋਗਿੰਦਰ ਸਿੰਘ, ਅਮਨਦੀਪ ਸਿੰਘ ਰਿਆੜ, ਡਾਕਟਰ ਅਮਰਜੀਤ ਸਿੰਘ ਸਮੇਤ ਸੇਵਾਦਾਰਾਂ ਵੱਲੋਂ ਸਮੂਹ ਚੀਨੀਆਂ ਪਰਿਵਾਰ ਦਾ ਧੰਨਵਾਦ ਕੀਤਾ। ਇਸ ਸਾਂਝੀ ਇਮਾਰਤ ਦੀ 85 ਸਾਲਾਂ ਦੇ ਲੰਬੇ ਅਰਸੇ ਦੌਰਾਨ ਕਦੇ ਵੰਡ ਨਹੀਂ ਹੋਈ ਕਿਸੇ ਸਮੇਂ ਇਸ ਪਰਿਵਾਰ ਦੇ ਮੈਂਬਰ ਈਸ਼ਰ ਸਿੰਘ ਪੁੱਤਰ ਆਤਮਾ ਸਿੰਘ, ਪਾਲ ਸਿੰਘ ਪੁੱਤਰ ਨਰਿੰਜਣ ਸਿੰਘ, ਬੋਗ ਸਿੰਘ, ਚੰਨਣ ਸਿੰਘ, ਨਿੱਕੀ ਕੌਰ, ਲਾਲ ਸਿੰਘ ਪੁੱਤਰ ਹਰਭਜਨ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡਾ ਸਾਰਾ ਪਰਿਵਾਰ ਸਮੇਤ ਪੁੱਤਰ ਧੀਆ ਇੱਕਠੇ ਇਨ੍ਹਾਂ ਚੁਬਾਰਿਆਂ ’ਚ ਰਹਿੰਦੇ ਸਨ, ਇੱਕਠੇ ਬੈਠ ਕੇ ਖਾਣਾ ਖਾਦੇ ਸੀ, ਕਦੇ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ। ਇਸ ਚੀਨੀਆਂ ਪਰਿਵਾਰ ਦੀ ਖਾਸ ਗੱਲ ਇਹ ਸੀ ਕਿ 1939 ਸੰਨ ਤੋਂ ਲੈਕੇ ਕਿ ਹੁਣ ਤੱਕ ਇਸ ਇਮਾਰਤ ਦੀ ਕਿਸੇ ਤਰ੍ਹਾਂ ਵੀ ਵੰਡ ਨਹੀਂ ਕੀਤੀ ਗਈ। ਨਾ ਹੀ ਕਿਸੇ ਵੱਲੋਂ ਇਸ ਇਮਾਰਤ ਨੂੰ ਵੇਚਿਆ ਗਿਆ।
ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਦਾ ਸਟੇਅਰਿੰਗ ਹੋਇਆ ਫੇਲ੍ਹ, ਦਰਖਤਾਂ ਨੂੰ ਤੋੜਦੀ ਗਈ ਬੱਸ, ਉੱਡੇ ਪਰਖੱਚੇ
ਭਾਵੇਂ ਚੀਨੀਆਂ ਪਰਿਵਾਰ ਦੀਆਂ ਅਗਲੀਆਂ ਪੀੜ੍ਹੀਆਂ ਦੇਸ਼ ਤੋਂ ਇਲਾਵਾ ਵਿਦੇਸ਼ਾਂ ’ਚ ਵੱਖ-ਵੱਖ ਥਾਵਾਂ ’ਤੇ ਵੱਖਰੇ-ਵੱਖਰੇ ਘਰ ਬਣਾ ਕੇ ਰਹਿ ਰਹੇ ਹਨ ਅਤੇ ਪਿਛਲੇ 5 ਕੁ ਸਾਲਾਂ ਤੋਂ ਇਸ ਇਮਾਰਤ ਦੇ ਦਰਵਾਜ਼ੇ ਬੰਦ ਪਏ ਹੋਏ ਸਨ, ਜਿਸ ਕਰ ਕੇ ਇਸ ਕੋਠੀ ਅੰਦਰ ਬਣੇ ਕਮਰਿਆਂ ਅਤੇ ਚੁਬਾਰਿਆਂ ਦੀ ਹਾਲਤ ਖਰਾਬ ਹੋ ਰਹੀ ਸੀ, ਜਿਨ੍ਹਾਂ ਨੂੰ ਮੁੱਖ ਰੱਖਦੇ ਹੋਏ ਸਮੂਹ ਚੀਨੀਆਂ ਪਰਿਵਾਰ ਦੇ ਮੈਂਬਰਾਂ ਲਾਲ ਸਿੰਘ ਪੁੱਤਰ ਹਰਭਜਨ ਸਿੰਘ, ਦਰਸ਼ਨ ਸਿੰਘ, ਸੰਤੋਖ ਸਿੰਘ, ਆਤਮਾ ਸਿੰਘ ਪੁੱਤਰ ਈਸ਼ਰ ਸਿੰਘ ਦੇ ਸਮੂਹ ਪਰਿਵਾਰ, ਆਤਮਾ ਸਿੰਘ ਪੁੱਤਰ ਅਜੈਬ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਸਰਵਨ ਸਿੰਘ, ਸੁਖਵਿੰਦਰ ਸਿੰਘ, ਨਰਿੰਜਣ ਸਿੰਘ ਪੁੱਤਰ ਨਰਿੰਦਰ ਸਿੰਘ, ਚੰਨਣ ਸਿੰਘ ਪੁੱਤਰ ਮਨਜੀਤ ਸਿੰਘ, ਹਰਜੀਤ ਸਿੰਘ, ਬੋਗ ਸਿੰਘ, ਜਸਵੰਤ ਸਿੰਘ ਅਤੇ ਕੈਪਟਨ ਦਰਸ਼ਨ ਸਿੰਘ ਦੇ ਲੜਕੇ ਕਰਨਲ ਭੁਪਿੰਦਰ ਸਿੰਘ ਅਤੇ ਦਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਇਸ ਇਮਾਰਤ ਨੂੰ ਹੁਣ ਪ੍ਰਭ ਆਸ਼ਰਮ ਹਰਚੋਵਾਲ ਦੀ ਸੰਸਥਾ ਨੂੰ ਸੇਵਾ ਕਰਨ ਲਈ ਦੇ ਦਿੱਤੀ ਗਈ ਹੈ, ਤਾਂ ਜੋ ਚੀਨੀਆਂ ਪਰਿਵਾਰ ਦੀ ਇਸ ਬਹੁਮੁੱਲੀ ਨਿਸ਼ਾਨੀ ਨੂੰ ਰਹਿੰਦੇ ਸਮੇਂ ਤੱਕ ਬਰਕਰਾਰ ਰੱਖਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪਤੰਗਬਾਜ਼ੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਪੁਲਸ ਨੇ ਡਰੋਨ ਉਡਾਣੇ ਕੀਤੇ ਸ਼ੁਰੂ
NEXT STORY