ਬਟਾਲਾ (ਜ. ਬ., ਯੋਗੀ, ਅਸ਼ਵਨੀ)- ਬੇਰੋਜ਼ਗਾਰੀ ਤੋਂ ਦੁੱਖੀ ਹੋ ਕੇ ਨੌਜਵਾਨ ਨੇ ਫਾਹਾ ਲੈ ਜੀਵਨਲੀਲਾ ਸਮਾਪਤ ਕੀਤੀ। ਇਸ ਸਬੰਧੀ ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ 20 ਸਾਲਾ ਲਵਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਕਾਲਾ ਨੰਗਲ, ਜੋ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਪਿਛਲੇ ਕਰੀਬ 2-3 ਮਹੀਨਿਆਂ ਤੋਂ ਕੰਮ ਨਾ ਮਿਲਣ ਕਾਰਨ ਅਕਸਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ 14 ਨਵੰਬਰ ਨੂੰ ਉਕਤ ਨੌਜਵਾਨ ਬਿਨਾਂ ਘਰਦਿਆਂ ਨੂੰ ਦੱਸੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਟਾਲਾ ਆ ਗਿਆ ਅਤੇ ਪਰਿਵਾਰ ਵਾਲੇ ਉਸ ਦੀ ਤਲਾਸ਼ ਕਰ ਰਹੇ ਸੀ। ਬੀਤੇ ਦਿਨ ਉਸ ਦੀ ਲਾਸ਼ ਗ੍ਰੇਟਰ ਕੈਲਾਸ਼ ਵਿਖੇ ਇਕ ਵੀਰਾਨ ਪਈ ਕੋਠੀ ਅੰਦਰ ਲਟਕਦੀ ਮਿਲੀ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਦੀ ਬਿਆਨਬਾਜ਼ੀ ’ਤੇ ਭੜਕੇ ਬਿਕਰਮ ਮਜੀਠੀਆ, ਕੀਤਾ ਧਮਾਕੇਦਾਰ ਟਵੀਟ
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਬੀਮ ਨਾਲ ਰੱਸਾ ਲਟਕਾ ਕੇ ਫਾਹਾ ਲਿਆ ਹੈ ਅਤੇ ਮੋਟਰਸਾਈਕਲ ਵੀ ਕੋਠੀ ਦੇ ਬਾਹਰੋਂ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਮ੍ਰਿਤਕ ਲਵਪ੍ਰੀਤ ਸਿੰਘ ਦੇ ਮਾਮਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਸੀਆਰ.ਪੀ.ਸੀ ਤਹਿਤ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਸੁਧੀਰ ਸੂਰੀ ਕਤਲ ਮਾਮਲੇ ’ਚ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਮੁਲਜ਼ਮ ਸੰਦੀਪ ਸਿੰਘ
NEXT STORY