ਸਮਰਾਲਾ, (ਗਰਗ, ਗੁਰਪ੍ਰੀਤ)— ਸਥਾਨਕ ਪੁਲਸ ਵਲੋਂ 2 ਵਿਅਕਤੀਆਂ ਨੂੰ 15 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁਲਸ ਪੜ੍ਹਤਾਲ ਕਰ ਰਹੀ ਹੈ ਕਿ ਕਾਬੂ ਕੀਤੇ ਇਹ ਤਸਕਰ ਭੁੱਕੀ ਕਿੱਥੋਂ ਲੈ ਕੇ ਆਏ ਸਨ। ਜਾਣਕਾਰੀ ਮੁਤਾਬਕ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਇਕ ਢਾਬੇ ਕੋਲ ਪੁਲਸ ਨੇ 2 ਵਿਅਕਤੀ ਪੈਦਲ ਆਉਂਦੇ ਦੇਖੇ ਤਾਂ ਜਿਨ੍ਹਾਂ ਦੇ ਹੱਥ 'ਚ ਪਲਾਸਟਿਕ ਦਾ ਵਜ਼ਨਦਾਰ ਥੈਲਾ ਚੁੱਕਿਆ ਹੋਇਆ ਸੀ। ਪੁਲਸ ਪਾਰਟੀ ਨੂੰ ਸ਼ੱਕ ਪੈਣ 'ਤੇ ਜਦੋਂ ਇਨ੍ਹਾਂ ਵਿਅਕਤੀਆਂ ਨੂੰ ਰੋਕ ਕੇ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 15 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਮਨਵੀਰ ਸਿੰਘ ਵਾਸੀ ਪਿੰਡ ਜਟਾਣਾ ਵਜੋਂ ਹੋਈ ਹੈ।
ਰਿਸ਼ਵਤ ਲੈਂਦਾ ਸਹਾਇਕ ਥਾਣੇਦਾਰ ਗ੍ਰਿਫਤਾਰ
NEXT STORY