ਪਟਿਆਲਾ, (ਰਾਜੇਸ਼, ਜੋਸਨ)- ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੋਰ ਅੱਗੇ ਵਧਾਉਂਦਿਆਂ ਕਰੀਬ ਪੌਣੇ 4 ਕਰੋਡ਼ ਰੁਪਏ ਦੇ ਨਵੇਂ ਵਿਕਾਸ ਕਾਰਜਾਂ ਦੀ ਟੱਕ ਲਾ ਕੇ ਸ਼ੁਰੂਆਤ ਕਰਵਾਈ। ਰੇਹਡ਼ੀ ਮਾਰਕੀਟ ਦੇ ਪਹਿਲੇ ਫ਼ੇਜ਼ ਦੇ ਕੰਮ ਅਤੇ ਛੋਟੀ ਨਦੀ ’ਤੇ ਨਵੇਂ ਅਤੇ ਚੌਡ਼ੇ ਪੁਲ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਨਾਲ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।
®ਇਸ ਮੌਕੇ ਪ੍ਰਨੀਤ ਕੌਰ ਨੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਨਾਲ 10 ਸਾਲਾਂ ਦੌਰਾਨ ਹੋਏ ਸਿਆਸੀ ਵਿਤਕਰੇ ਨੂੰ ਦੂਰ ਕਰ ਦਿੱਤਾ ਹੈ। ਸ਼ਹਿਰ ਦੇ ਚਹੁੰ-ਪੱਖੀ ਵਿਕਾਸ ਲਈ ਬਹੁਤ ਸਾਰੇ ਵਿਕਾਸ ਪ੍ਰਾਜੈਕਟ ਅਾਰੰਭ ਹੋ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਸ਼ਹਿਰ ਦੀ ਸਾਫ਼-ਸਫ਼ਾਈ ਤੇ ਇਸ ਨੂੰ ਹੋਰ ਸੁੰਦਰ ਬਣਾਉਣ ਲਈ ਨਗਰ ਨਿਗਮ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਇਕ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਦੀ ਕਾਮਯਾਬੀ ਸਮੇਤ ਸਿਹਤਮੰਦ ਤੇ ਸੋਹਣਾ ਪੰਜਾਬ ਸਿਰਜਣ ਅਤੇ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਕੂਡ਼ੇ-ਕਰਕਟ ਨੂੰ ਸੰਭਾਲਣ ਲਈ ਸਰਕਾਰ ਦੇ ਆਰੰਭੇ ਪ੍ਰਾਜੈਕਟਾਂ ’ਚ ਸਾਥ ਦੇਣਾ ਚਾਹੀਦਾ ਹੈ।
ਇਹ ਪਤਵੰਤੇ ਸਨ ਮੌਜੂਦ
ਸ਼ਹਿਰੀ ਕਾਂਗਰਸ ਦੇ ਪ੍ਰਧਾਨ ਕੇ. ਕੇ. ਮਲਹੋਤਰਾ, ਮੁੱਖ ਮੰਤਰੀ ਦੇ ਓ. ਐੈੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਬਲਾਕ ਕਾਂਗਰਸ ਪ੍ਰਧਾਨ ਅਨਿਲ ਮੰਗਲਾ, ਹਰਵਿੰਦਰ ਸਿੰਘ ਨਿੱਪੀ, ਹਰੀਸ਼ ਕਪੂਰ, ਸੋਨੀਆ ਕਪੂਰ, ਹਰੀਸ਼ ਨਿੱਗੀ ਨਾਗਪਾਲ, ਸੰਦੀਪ ਮਲਹੋਤਰਾ, ਅਸ਼ਵਨੀ ਕਪੂਰ ਮਿੱਕੀ, ਅਤੁਲ ਜੋਸ਼ੀ, ਰਜਨੀ ਸ਼ਰਮਾ, ਨਿਖਿਲ ਬਾਤਿਸ਼ ਸ਼ੇਰੂ, ਰੂਪ ਕੁਮਾਰ, ਨਰਿੰਦਰ ਲਾਲੀ, ਵਿਸ਼ਾਲ ਕਥੂਰੀਆ, ਸਚਿਨ ਢੰਡ, ਅਰੁਣ ਸੂਦ ਰਿੰਕੂ, ਹਰਮੇਸ਼ ਗੋਇਲ ਡਕਾਲਾ, ਮੰਗਤ ਰਾਮ, ਰਣਬੀਰ ਕਾਟੀ, ਮਨਜੀਤ ਸਿੰਘ ਢਿੱਲੋਂ, ਲੋਕ ਨਿਰਮਾਣ ਵਿਭਾਗ ਦੇ ਐੈੱਸ. ਈ. ਇੰਜੀ. ਐੈੱਨ. ਪੀ. ਸਿੰਘ, ਐਕਸੀਐਨ ਇੰਜੀ. ਨਵੀਨ ਮਿੱਤਲ, ਐਕਸੀਐਨ ਇੰਜੀ. ਦੀਪਕ ਗੋਇਲ, ਐੈੱਸ. ਡੀ. ਓ. ਰੀਤ ਜਸ਼ਨ, ਐੈੱਸ. ਡੀ. ਓ. ਰਾਕੇਸ਼ ਰੰਚਨ ਅਤੇ ਹੋਰ।
1000 ਲੋਕਾਂ ਨੂੰ ਮਿਲੇਗਾ ਸਿੱਧਾ ਰੋਜ਼ਗਾਰ
ਇਥੇ ਵਾਰਡ ਨੰਬਰ 40-41 ਦੇ ਇਲਾਕੇ ’ਚ ਕਰੀਬ 2 ਕਰੋਡ਼ ਰੁਪਏ ਦੀ ਲਾਗਤ ਨਾਲ ਨਵੀਂ ਰੇਹਡ਼ੀ ਮਾਰਕੀਟ, ਪਾਰਕਿੰਗ ਅਤੇ ਪਾਰਕ ਵਿਕਸਤ ਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਉਂਦਿਆਂ ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਨਾਲ ਲਗਭਗ 1000 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ। ਆਪਣੀਆਂ ਰੇਹਡ਼ੀਆਂ ਲਾਉਣ ਦੀ ਥਾਂ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਪਹਿਲਾਂ ਸੀਵਰੇਜ ਅਤੇ ਮੀਂਹ ਦਾ ਪਾਣੀ ਖਡ਼੍ਹਾ ਹੋਣ ਨਾਲ ਬੀਮਾਰੀਆਂ ਪੈਦਾ ਕਰਦਾ ਸੀ, ਉਥੇ 750 ਫੁੱਟ ਲੰਬਾ ਅਤੇ 130 ਫੁੱਟ ਚੌਡ਼ਾ ਪੱਕਾ ਪਲੇਟਫ਼ਾਰਮ ਬਣੇਗਾ। 2 ਮਹੀਨਿਆਂ ਦੇ ਅੰਦਰ-ਅੰਦਰ ਇਸ ਥਾਂ ਨੂੰ ਵਿਕਸਤ ਕਰ ਕੇ ਵਰਤੋਂ ’ਚ ਲਿਆਂਦਾ ਜਾ ਰਿਹਾ ਹੈ। ਸ਼ਹਿਰ ’ਚ ਹੋਰ ਥਾਵਾਂ ’ਤੇ ਵੀ ਪਾਰਕਿੰਗ ਸਥਾਨ ਅਤੇ ਅਜਿਹੀਆਂ ਮਾਰਕੀਟਸ ਬਣਨਗੀਆਂ।
ਪੁਰਾਣਾ ਪੁਲ 4-ਮਾਰਗੀ ਹੋਣ ਨਾਲ ਲੋਕਾਂ ਨੂੰ ਮਿਲੇਗਾ ਵੱਡਾ ਲਾਭ
ਇਸੇ ਦੌਰਾਨ ਵਾਰਡ ਨੰਬਰ 32 ਨੇਡ਼ੇ ਸਥਿਤ ਸਨੌਰੀ ਅੱਡਾ ਵਿਖੇ ਛੋਟੀ ਨਦੀ ਦੇ ਪੁਰਾਣੇ ਪੁਲ ਨੂੰ ਚੌਡ਼ਾ ਕਰ ਕੇ 4-ਮਾਰਗੀ ਬਣਾਉਣ ਦੇ ਕਰੀਬ ਪੌਣੇ 2 ਕਰੋਡ਼ ਰੁਪਏ ਦੇ ਕੰਮ ਦੀ ਸ਼ੁਰੂਆਤ ਕਰਵਾਈ। ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਪੁਲ ਨੂੰ ਨਵਾਂ ਬਣਾਏ ਜਾਣ ਨਾਲ ਪਟਿਆਲਾ ਸ਼ਹਿਰ, ਸਨੌਰ ਤੇ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ 6 ਮਹੀਨਿਆਂ ’ਚ ਇਸ ਕੰਮ ਦੇ ਮੁਕੰਮਲ ਹੋਣ ਨਾਲ ਸਨੌਰ, ਭੁਨਰਹੇਡ਼ੀ, ਦੇਵੀਗਡ਼੍ਹ, ਪਿਹੋਵਾ, ਗੂਹਲਾ ਤੇ ਚੀਕਾ ਵੱਲ ਨੂੰ ਜਾਂਦੇ ਰਾਹਗੀਰਾਂ ਨੂੰ ਜਾਮ ਤੋਂ ਨਿਜਾਤ ਤਾਂ ਮਿਲੇਗੀ ਹੀ ਸਗੋਂ ਵਪਾਰਕ ’ਤੌਰ ’ਤੇ ਵੀ ਇਸ ਦਾ ਵੱਡਾ ਲਾਭ ਪੁੱਜੇਗਾ।
ਸ਼ਹਿਰ ਦੀ ਬਦਲੇਗੀ ਨੁਹਾਰ : ਮੇਅਰ ਬਿੱਟੂ
ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਪਟਿਆਲਾ ਵਾਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਨੂੰ 10 ਸਾਲਾਂ ਦੇ ਮੁਕਾਬਲੇ ਸ਼ਹਿਰ ਦੀ ਨੁਹਾਰ ਬਦਲਣ ਲਈ ਕੇਵਲ 10 ਮਹੀਨੇ ਹੋਰ ਦੇਣ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਕੰਮ ਪੰਜਾਬ ਸਰਕਾਰ ਵੱਲੋਂ ਭੇਜੇ ਫੰਡਾਂ ਨਾਲ ਕਰਵਾਏ ਜਾ ਰਹੇ ਹਨ। ਇਸ ਲਈ ਕੋਈ ਕਰਜ਼ਾ ਨਹੀਂ ਲਿਆ ਜਾ ਰਿਹਾ। ਨਾ ਹੀ ਸ਼ਹਿਰ ਦੀ ਜ਼ਮੀਨ ਨਹੀਂ ਵੇਚੀ ਜਾ ਰਹੀ ਹੈ। ਮੇਅਰ ਬਿੱਟੂ ਨੇ ਦੱਸਿਆ ਕਿ ਪਹਿਲਾਂ 18 ਕਰੋਡ਼ ਰੁਪਏ ਦੀ ਲਾਗਤ ਨਾਲ ਇਸ ਇਲਾਕੇ ’ਚ ਬਿਜਲੀ ਗਰਿੱਡ ਦਾ ਨਿਰਮਾਣ ਕਰਵਾਇਆ ਗਿਆ। ਹੁਣ 9 ਕਰੋਡ਼ ਰੁਪਏ ਦੀ ਲਾਗਤ ਨਾਲ ਕਾਲੇ ਮੂੰਹ ਵਾਲੀ ਬਗੀਚੀ ਤੋਂ ਕੁਮਾਰ ਸਭਾ ਸਕੂਲ ਤੱਕ ਗੰਦੇ ਨਾਲੇ ਨੂੰ ਢਕ ਕੇ ਪਾਈਪਾਂ ਪਾ ਕੇ ਗੰਦਗੀ ਦਾ ਕੋਹਡ਼ ਵੱਢਿਆ ਜਾ ਰਿਹਾ ਹੈ।
ਪੰਚਾਇਤੀ ਚੋਣਾਂ ਦੀ ਰੰਜਸ਼ ਕਾਰਨ ਲਡ਼ਾਈ; 5 ਜ਼ਖਮੀ
NEXT STORY