ਗਿੱਦਡ਼ਬਾਹਾ, (ਸੰਧਿਆ)- ਘਰ ’ਚ ਦਾਖਲ ਹੋ ਕੇ ਕੁੱਟ-ਮਾਰ ਕਰਨ ਦੇ ਦੋਸ਼ ਵਿਚ ਥਾਣਾ ਕੋਟਭਾਈ ਦੀ ਪੁਲਸ ਨੇ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਭੇਜ ਸਿੰਘ ਪੁੱਤਰ ਬਹੱਤਰ ਸਿੰਘ ਵਾਸੀ ਕਾਉਣੀ ਨੇ ਦੱਸਿਆ ਕਿ 12 ਅਕਤੂਬਰ ਨੂੰ ਉਹ ਆਪਣੇ ਚਾਚੇ ਮੱਖਣ ਸਿੰਘ ਦੇ ਘਰ ਮੌਜੂਦ ਸੀ ਤਾਂ ਕਰੀਬ 11:00 ਵਜੇ ਰਾਤ ਨੂੰ ਕਿਸੇ ਨੇ ਘਰ ਡੱਲੇ ਮਾਰੇ। ਅਸੀਂ ਜਦੋਂ ਬਾਹਰ ਵੇਖਣ ਗਏ ਤਾਂ ਉਕਤ ਵਿਅਕਤੀ ਉੱਥੋਂ ਭੱਜ ਚੁੱਕੇ ਸਨ। ਫਿਰ 13 ਅਕਤੂਬਰ ਨੂੰ ਪਰਿਵਾਰਕ ਮੈਂਬਰ ਚਾਚੇ ਦੇ ਘਰ ਗਏ ਹੋਏ ਸਨ। ਮੈਂ ਅਤੇ ਮੇਰਾ ਦਾਦਾ, ਜਿਸ ਦੀ ਉਮਰ ਕਰੀਬ 95 ਸਾਲ ਹੈ, ਸਾਡੇ ਘਰ ਦੀ ਬੈਠਕ ਵਿਚ ਪਿਆ ਸੀ।
ਗੁਰਭੇਜ ਸਿੰਘ ਨੇ ਦੱਸਿਆ ਕਿ ਮੈਂ ਪਸ਼ੂਆਂ ਨੂੰ ਪੱਠੇ ਪਾ ਕੇ ਘਰ ਦੇ ਵਿਹਡ਼ੇ ਵਿਚ ਮੰਜੇ ’ਤੇ ਪਿਆ ਸੀ ਤਾਂ ਰਾਤ ਨੂੰ ਕਰੀਬ 10:30 ਵਜੇ ਲਖਵੀਰ ਸਿੰਘ ਉਰਫ਼ ਖੰਡਾ ਪੁੱਤਰ ਕਾਲਾ ਸਿੰਘ, ਜਗਜੀਤ ਸਿੰਘ ਉਰਫ਼ ਬੋਗੀ ਪੁੱਤਰ ਬੱਗਾ ਸਿੰਘ, ਲਖਵੀਰ ਸਿੰਘ ਉਰਫ਼ ਸੂਲਾ ਪੁੱਤਰ ਜਸਕਰਨ ਸਿੰਘ, ਰਿੰਪਾ ਪੁੱਤਰ ਕਾਕਾ ਸਿੰਘ ਅਤੇ ਗੁਰਭੇਜ ਸਿੰਘ ਉਰਫ਼ ਬਿੱਟੂ ਪੁੱਤਰ ਬਿੱਕਰ ਸਿੰਘ ਸਾਰੇ ਵਾਸੀ ਕਾਉਣੀ ਹਥਿਆਰਾਂ ਸਮੇਤ ਘਰ ’ਚ ਦਾਖਲ ਹੋ ਗਏ ਅਤੇ ਆਉਂਦਿਆਂ ਹੀ ਇਨਾਂ ਨੇ ਮੇਰੇ ’ਤੇ ਹਥਿਆਰਾਂ ਨਾਲ ਵਾਰ ਕਰ ਦਿੱਤਾ।
ਇਸ ਦੌਰਾਨ ਮੇਰੇ ਵੱਲੋਂ ਰੌਲਾ ਪਾਉਣ ’ਤੇ ਮੇਰਾ ਚਾਚਾ ਮੱਖਣ ਸਿੰਘ ਮੌਕੇ ’ਤੇ ਆ ਗਿਆ, ਜਦਕਿ ਉਕਤ ਸਾਰੇ ਹਮਲਾਵਰ ਉੱਥੋਂ ਹਥਿਆਰਾਂ ਸਮੇਤ ਭੱਜ ਗਏ। ਉਸ ਨੇ ਦੱਸਿਆ ਰੰਜਿਸ਼ ਇਹ ਹੈ ਕਿ ਸਾਡੇ ਘਰ ਸਾਹਮਣੇ ਇਕ ਧਰਮਸ਼ਾਲਾ ਹੈ, ਇਹ ਵਿਅਕਤੀ ਦੇਰ ਰਾਤ ਤੱਕ ਧਰਮਸ਼ਾਲਾ ਵਿਚ ਬੈਠ ਕੇ ਗਾਲ੍ਹਾਂ ਕੱਢਦੇ ਰਹਿੰਦੇ ਸਨ। ਅਸੀਂ ਗੁਰਭੇਜ ਸਿੰਘ ਨੂੰ ਇਕ ਦਿਨ ਪਹਿਲਾਂ ਉਲਾਂਭਾ ਦਿੱਤਾ ਸੀ। ਇਸ ਗੱਲ ਦੀ ਰੰਜਿਸ਼ ਕਾਰਨ ਇਨ੍ਹਾਂ ਵਿਅਕਤੀਆਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ।
ਇਸ ਬਾਰੇ ਥਾਣਾ ਕੋਟਭਾਈ ਦੇ ਸਬ-ਇੰਸਪੈਕਟਰ ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਾਧਾਰ ’ਤੇ ਲਖਵੀਰ ਸਿੰਘ ਉਰਫ਼ ਖੰਡਾ, ਜਗਜੀਤ ਸਿੰਘ ਉਰਫ਼ ਬੋਗੀ, ਲਖਵੀਰ ਸਿੰਘ ਉਰਫ਼ ਸੂਲਾ, ਰਿੰਪਾ ਅਤੇ ਗੁਰਭੇਜ ਸਿੰਘ ਉਰਫ਼ ਬਿੱਟੂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਪਰਾਲੀ ਦੀਅਾਂ ਗੰਢਾਂ ਨਾਲ ਲੱਦੀ ਚੱਲਦੀ ਟਰੈਕਟਰ-ਟਰਾਲੀ ਨੂੰ ਲੱਗੀ ਅੱਗ
NEXT STORY