ਲੁਧਿਆਣਾ, (ਮਹੇਸ਼)- ਧੋਖੇ ਨਾਲ ਏ. ਟੀ. ਐੱਮ. ਕਾਰਡ ਬਦਲ ਕੇ ਬੈਂਕ ਖਾਤੇ ’ਚੋਂ ਹਜ਼ਾਰਾਂ ਰੁਪਏ ਦੀ ਨਕਦੀ ਕੱਢਵਾਉਣ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਬਾਬਾ ਨਾਮ ਦੇਵ ਕਾਲੋਨੀ ਦੇ ਦਇਆ ਸ਼ੰਕਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਹੈ।
ਦਇਆ ਨੇ ਦੱਸਿਆ ਕਿ ਉਹ ਬੀਤੇ ਬੁੱਧਵਾਰ ਨੂੰ ਸਮਰਾਲਾ ਚੌਕ ਨੇਡ਼ੇ ਸਟੇਟ ਬੈਂਕ ਇੰਡੀਆ ਦੇ ਏ. ਟੀ. ਐੱਮ. ਬੂਥ ਤੋਂ ਪੈਸੇ ਕੱਢਵਾਉਣ ਗਿਆ ਸੀ। ਜਿਥੇ ਉਸਦੇ ਪਿੱਛੇ ਲਾਈਨ ਵਿਚ ਖਡ਼੍ਹੇ ਇਕ ਵਿਅਕਤੀ ਨੇ ਧੋਖੇ ਨਾਲ ਉਸਦਾ ਏ. ਟੀ. ਐੱਮ. ਕਾਰਡ ਬਦਲ ਲਿਆ ਅਤੇ ਵਾਰੀ ਵਾਰੀ ਉਸਦੇ ਖਾਤੇ ਵਿਚੋਂ 22000 ਰੁਪਏ ਦੀ ਨਕਦੀ ਕੱਢਵਾ ਲਈ, ਜਿਸਦਾ ਪਤਾ ਉਸਨੂੰ ਮੋਬਾਇਲ ’ਤੇ ਮੈਸੇਜ ਆਉਣ ’ਤੇ ਲੱਗਿਆ। ਜਾਂਚ ਅਧਿਕਾਰੀ ਏ. ਐੱਸ. ਆਈ. ਅਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਆਟੋ ਸਵਾਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼; 1 ਗ੍ਰਿਫਤਾਰ, 2 ਫਰਾਰ
NEXT STORY