ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ 'ਤੇ ਟਰਾਲੇ ਅਤੇ ਟਰੈਕਟਰ ਦੀ ਟੱਕਰ ਹੋ ਜਾਣ ਕਾਰਨ ਉਨ੍ਹਾਂ ਵਿਚਕਾਰ ਦੋ ਮੋਟਰਸਾਈਕਲ ਸਵਾਰ ਫਸ ਗਏ। ਫਸੇ ਹੋਏ ਨੌਜਵਾਨਾਂ 'ਚੋਂ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ।
ਇਹ ਵੀ ਪੜ੍ਹੋ : ICP ਅਟਾਰੀ ’ਤੇ 5 ਸਾਲ ਬਾਅਦ ਫੜਿਆ ਗਿਆ 2.55 ਕਿੱਲੋ ਸੋਨਾ, ਕਸਟਮ ਵਿਭਾਗ ਵੀ ਹੈਰਾਨ
ਜਾਣਕਾਰੀ ਅਨੁਸਾਰ ਇਹ ਹਾਦਸਾ ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ 'ਤੇ ਸਥਿਤ ਥਾਣਾ ਲੱਖੋਂ ਕੇ ਬਰਾਮ ਅਧੀਨ ਪੈਂਦੇ ਪਿੰਡ ਕਰੀਕਲਾਂ ਦੇ ਕੋਲ ਹੋਇਆ ਹੈ। ਸੜਕੀ ਹਾਦਸਾ ਟਰਾਲੇ ਤੇ ਟਰੈਕਟਰ ਦੇ ਵਿਚਾਲੇ ਵਾਪਰਿਆ ਜਿਸ ਦੌਰਾਨ ਦੋ ਮੋਟਰਸਾਈਕਲ ਸਵਾਰ ਉਸ ਵਿੱਚ ਬੁਰੀ ਤਰਾਂ ਫਸ ਗਏ ਅਤੇ 1 ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਮੋਟਰਸਾਈਕਲ ਸਵਾਰ ਮ੍ਰਿਤਕ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ। ਦੱਸਿਆ ਜਾ ਰਿਹਾ ਹੈ ਕਿ ਰੋਡ 'ਤੇ ਲੰਗਰ ਸੇਵਾ ਵਾਸਤੇ ਬੈਰੀਅਰ ਲੱਗੇ ਹੋਏ ਸਨ ਅਤੇ ਘੱਟ ਰਸਤਾ ਹੋਣ ਕਾਰਨ ਇਹ ਭਾਣਾ ਵਾਪਰਿਆ ਹੈ।
ਇਹ ਵੀ ਪੜ੍ਹੋ : 11ਵੀਂ ’ਚ ਦਾਖ਼ਲੇ ਲਈ ਇਕ ਹੋਰ ਮੌਕਾ, 9 ਤੱਕ ਜਮ੍ਹਾ ਕਰਵਾਓ ਫਾਰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਸਾਲਾਂ ਦੇ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ, ਧੱਕੇ ਨਾਲ ਪਿਲਾਈ ਜ਼ਹਿਰੀਲੀ ਚੀਜ਼
NEXT STORY