ਦੋਰਾਹਾ (ਵਿਨਾਇਕ)-ਲੁਧਿਆਣਾ-ਚੰਡੀਗੜ੍ਹ ਦੱਖਣੀ ਬਾਈਪਾਸ ’ਤੇ ਬਿਜਲੀ ਗਰਿੱਡ ਦੋਰਾਹਾ ਸਾਹਮਣੇ ਇਕ ਕਾਰ ਦੇ ਡਰਾਈਵਰ ਵੱਲੋਂ ਮੋਟਰਸਾਈਕਲ ਨੂੰ ਓਵਰਟੇਕ ਕਰ ਕੇ ਅੱਗੇ ਆ ਕੇ ਅਚਾਨਕ ਬ੍ਰੇਕ ਲਾ ਦਿੱਤੇ ਜਾਣ ਕਾਰਨ ਹੋਈ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਬਾਅਦ ’ਚ ਇਲਾਜ ਲਈ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਸਰਹੱਦ ’ਤੇ BSF ਨੇ 5 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
ਇਸ ਹਾਦਸੇ ਸਬੰਧੀ ਦੋਰਾਹਾ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਅਕਾਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦਾ ਨੌਜਵਾਨ ਰੋਹਿਤ ਵਰਮਾ ਤੇ ਜਸਕਰਨ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੋਰਾਹਾ ਤੋਂ ਆਪਣੇ ਪਿੰਡ ਮਕਸੂਦੜਾ ਨੂੰ ਵਾਇਆ ਨਹਿਰ ਪੁਲ ਗੁਰਥਲੀ ਜਾ ਰਹੇ ਸੀ। ਜਦੋਂ ਉਹ ਬਿਜਲੀ ਗਰਿੱਡ ਦੋਰਾਹਾ ਸਾਹਮਣੇ ਪੁੱਜੇ ਤਾਂ ਇਕ ਕਾਰ ਤੇਜ਼ ਰਫ਼ਤਾਰੀ ਨਾਲ ਦੋਰਾਹਾ ਤੋਂ ਨਹਿਰ ਪੁਲ ਗੁਰਥਲੀ ਵੱਲ ਆਈ ਅਤੇ ਉਕਤ ਮੋਟਰਸਾਈਕਲ ਨੂੰ ਓਵਰਟੇਕ ਕਰਦੇ ਹੋਏ ਅੱਗੇ ਪੁੱਜ ਕੇ ਕਾਰ ਦੇ ਡਰਾਈਵਰ ਨੇ ਅਚਾਨਕ ਬਰੇਕ ਲਾ ਕੇ ਕਾਰ ਰੋਕ ਲਈ, ਜਿਸ ਕਾਰਨ ਮੋਟਰਸਾਈਕਲ ਕਾਰ ਦੇ ਪਿੱਛੇ ਜ਼ੋਰ ਨਾਲ ਟਕਰਾ ਗਿਆ।
ਇਹ ਖ਼ਬਰ ਵੀ ਪੜ੍ਹੋ : ਬੈਂਕ ਕਰਮਚਾਰੀਆਂ ਦੀ ਨਹਿਰ ’ਚ ਡਿੱਗੀ ਕਾਰ, 3 ਪਾਣੀ ਦੇ ਵਹਾਅ ’ਚ ਰੁੜ੍ਹੇ
ਇਸ ਹਾਦਸੇ ’ਚ ਰੋਹਿਤ ਵਰਮਾ ਮੋਟਰਸਾਈਕਲ ਤੋਂ ਉੱਭਰ ਕੇ ਕਾਰ ਦੇ ਪਿਛਲੇ ਸ਼ੀਸ਼ੇ ’ਚ ਵੱਜਣ ਅਤੇ ਜਸਕਰਨ ਸਿੰਘ ਸੜਕ ’ਤੇ ਡਿੱਗ ਜਾਣ ਕਾਰਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਬਾਅਦ ’ਚ ਰਾਹਗੀਰਾਂ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਰੋਹਿਤ ਵਰਮਾ ਤੇ ਜਸਕਰਨ ਸਿੰਘ ਨੂੰ ਮੁੱਢਲੀ ਡਾਕਟਰੀ ਸਹਾਇਤਾ ਲਈ ਹਸਪਤਾਲ ਦੋਰਾਹਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਹਸਪਤਾਲ ਲੁਧਿਆਣਾ ਦਾਖ਼ਲ ਰੈਫਰ ਕਰ ਦਿੱਤਾ। ਬਾਅਦ ’ਚ ਲੁਧਿਆਣਾ ਦੇ ਡਾਕਟਰਾਂ ਨੇ ਵੀ ਦੋਵਾਂ ਜ਼ਖ਼ਮੀਆਂ ਦੀ ਹਾਲਤ ਅਤਿ ਨਾਜ਼ੁਕ ਦੇਖਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਰੋਹਿਤ ਵਰਮਾ ਦਾ ਇਲਾਜ ਚੱਲ ਰਿਹਾ ਹੈ ਪਰ ਜਸਕਰਨ ਸਿੰਘ ਆਪਣੇ ਗ੍ਰਹਿ ਪਿੰਡ ਮਕਸੂਦੜਾ ਵਿਖੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਾ ਹੋਇਆ ਆਖਿਰਕਾਰ ਦਮ ਤੋੜ ਗਿਆ।
ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਡਰਾਈਵਰ ਜਾਵੇਦ ਵਾਸੀ ਹਿਮਾਚਲ ਪ੍ਰਦੇਸ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
ਈ. ਡੀ. ਨੇ ਸਾਬਕਾ ਚੀਫ ਇੰਜੀਨੀਅਰ ਦੀ 37.26 ਕਰੋੜ ਦੀ ਜਾਇਦਾਦ ਨੂੰ ਕੀਤਾ ਅਟੈਚ
NEXT STORY