ਲੁਧਿਆਣਾ, (ਜ. ਬ.)- ਫੋਕਲ ਪੁਆਇੰਟ ਫੇਜ਼-7 ਨੂੰ ਜਾਣ ਵਾਲੀ ਸੜਕ ’ਤੇ ਟਰੱਕ ਤੇ ਟੈਂਪੂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟਰੱਕ ਦੀ ਟੱਕਰ ਮਗਰੋਂ ਟੈਂਪੂ ਦੇ ਪਰਖਚੇ ਉੱਡ ਗਏ। ਟਰੱਕ ਤੇ ਟੈਂਪੂ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਥੇ ਰੋਡ ਤੋਂ ਗੁਜ਼ਰ ਰਿਹਾ ਇਕ ਰਾਹਗੀਰ ਵੀ ਇਸ ਹਾਦਸੇ ਦੀ ਲਪੇਟ ’ਚ ਆਉਣ ਨਾਲ ਜ਼ਖਮੀ ਹੋ ਗਿਆ। ਦੁਰਘਟਨਾ ਵਾਲੀ ਥਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਰੋਡ ਤੋਂ ਟਰੱਕ-ਟੈਂਪੂ ਲੰਘ ਰਹੇ ਸਨ ਕਿ ਟਰੱਕ ਦਾ ਟਾਇਰ ਫਟ ਗਿਆ ਤੇ ਟਰੱਕ ਬੇਕਾਬੂ ਹੋ ਕੇ ਟੈਂਪੂ ’ਚ ਜਾ ਵੱਜਾ। ਲੋਕਾਂ ਨੇ ਜ਼ਖਮੀਅਾਂ ਨੂੰ ਹਸਪਤਾਲ ਪਹੁੰਚਾਇਆ। ਮੌਕੇ ’ਤੇ ਪੁਲਸ ਪਹੁੰਚ ਗਈ ਤੇ ਗੱਡੀਆਂ ਨੂੰ ਕਬਜ਼ੇ ’ਚ ਲੈ ਲਿਆ। ਆਈ. ਓ. ਦਾ ਕਹਿਣਾ ਹੈ ਕਿ ਜ਼ਖਮੀਆਂ ਦੇ ਬਿਆਨ ਨਹੀਂ ਹੋ ਸਕੇ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ।
ਸ਼ਰਾਬ ਦੀ ਆਦਤ ਤੋਂ ਦੁਖੀ ਵਿਅਕਤੀ ਨੇ ਲਿਆ ਫਾਹ
NEXT STORY