ਲੁਧਿਆਣਾ, (ਤਰੁਣ)- ਛਾਉਣੀ ਮੁਹੱਲੇ ’ਚ ਸ਼ਰਾਬ ਦੀ ਆਦਤ ਤੋਂ ਦੁਖੀ 55 ਸਾਲਾ ਇਕ ਵਿਅਕਤੀ ਨੇ ਫਾਹ ਲੈ ਲਿਆ। ਉਸੇ ਕਮਰੇ ’ਚ ਸਾਮਾਨ ਲੈਣ ਲਈ ਗਈ ਬੇਟੀ ਨੇ ਪਿਤਾ ਦੇ ਤਡ਼ਫਦੇ ਸਰੀਰ ਨੂੰ ਦੇਖਿਆ। ਬੇਟੀ ਨੇ ਤੁਰੰਤ ਪਿਤਾ ਨੂੰ ਥੱਲੇ ਉਤਾਰਿਆ ਤੇ ਲੋਕਾਂ ਦੀ ਮਦਦ ਨਾਲ ਨਿੱਜੀ ਹਸਪਤਾਲ ਲੈ ਗਏ। ਵਾਕਿਆ ਬੁੱਧਵਾਰ ਸ਼ਾਮ ਦਾ ਹੈ, ਜਿੱਥੇ ਜ਼ਿੰਦਗੀ ਤੇ ਮੌਤ ਨਾਲ ਲਡ਼ਦੇ ਹੋਏ ਵੀਰਵਾਰ ਰਾਤ ਰਵਿੰਦਰ ਕੁਮਾਰ ਨੇ ਡੀ. ਐੱਮ. ਸੀ. ਹਸਪਤਾਲ ’ਚ ਦਮ ਤੋਡ਼ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਮੌਕੇ ’ਤੇ ਪੁੱਜੀ। ਜਾਂਚ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੂੰ ਸ਼ਰਾਬ ਦੀ ਆਦਤ ਸੀ। ਉਹ ਸ਼ਰਾਬ ਛੱਡਣ ਦੀ ਦਵਾਈ ਵੀ ਖਾ ਰਿਹਾ ਸੀ। ਇਨ੍ਹਾਂ ਹੀ ਕਾਰਨਾਂ ਕਰ ਕੇ ਰਵਿੰਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਬੀਤੀ ਸ਼ਾਮ ਰਵਿੰਦਰ ਨੇ ਕਮਰੇ ’ਚ ਜਾ ਕੇ ਫਾਹ ਲੈ ਲਿਆ। ਰਵਿੰਦਰ ਦੀ ਪਤਨੀ ਤੇ 2 ਬੇਟੀਆਂ ਹਨ, ਜੋ ਕਿ ਟੀਚਰ ਹਨ। ਉਹ ਘਰ ਵਿਚ ਬੱਚਿਆਂ ਨੂੰ ਟਿਊਸ਼ਨ ਪਡ਼੍ਹਾਉਂਦੀਆਂ ਹਨ। ਪੁਲਸ ਨੇ ਮ੍ਰਿਤਕ ਦੇ ਭਾਣਜੇ ਪ੍ਰਿੰਸ ਦੇ ਬਿਆਨਾਂ ’ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।
ਟਾਸਕ ਫੋਰਸ ਟੀਮ ਨੇ ਉਦਯੋਗਿਕ ਘਰਾਣੇ ’ਚ ਕੀਤੀ ਛਾਪੇਮਾਰੀ
NEXT STORY