ਮੋਹਾਲੀ (ਸੰਦੀਪ) : ਫੇਜ਼-3 ਬੀ1 ਦੀ ਮਾਰਕੀਟ ਵਿਚ ਆਪਣੇ ਪੁੱਤਰ ਦਾ ਜਨਮ ਦਿਨ ਮਨਾਉਣ ਆਈ ਸਿਮਰਨ ਕੌਰ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਔਰਤ ਨੂੰ 50 ਫੁੱਟ ਤਕ ਘੜੀਸਦਾ ਲੈ ਗਿਆ। ਔਰਤ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਸ ਨੇ ਜ਼ਖਮੀ ਸਿਮਰਨ ਦੇ ਪਤੀ ਸਾਵੰਤ ਸਿੰਘ ਵਾਸੀ ਫੇਜ਼-11 ਦੀ ਸ਼ਿਕਾਇਤ ਦੇ ਆਧਾਰ ’ਤੇ ਫੇਜ਼-2 ਦੇ ਰਹਿਣ ਵਾਲੇ ਰਿਸ਼ਭ ਪਾਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਸ਼ਿਕਾਇਤ ਵਿਚ ਸਾਵੰਤ ਨੇ ਦੱਸਿਆ ਕਿ 10 ਦਸੰਬਰ ਨੂੰ ਉਸ ਦੇ ਲੜਕੇ ਦਾ ਜਨਮ ਦਿਨ ਸੀ, ਜਿਸ ਨੂੰ ਮਨਾਉਣ ਲਈ ਉਹ ਆਪਣੀ ਪਤਨੀ ਸਿਮਰਨ ਅਤੇ ਬੇਟੇ ਨਾਲ ਫੇਜ਼-3ਬੀ1 ਦੀ ਮਾਰਕੀਟ ਵਿਚ ਗਿਆ ਸੀ। ਜਨਮ ਦਿਨ ਮਨਾਉਣ ਤੋਂ ਬਾਅਦ ਤਿੰਨੋਂ ਪੈਦਲ ਹੀ ਵਾਪਸ ਆ ਰਹੇ ਸਨ। ਸਿਮਰਨ ਮੁੱਖ ਸੜਕ ’ਤੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਮਦਨਪੁਰ ਚੌਕ ਵਲੋਂ ਤੇਜ਼ ਰਫ਼ਤਾਰ ਮੋਟਰਸਾਈਕਲ ਆਇਆ ਅਤੇ ਸਿਮਰਨ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ- CM ਮਾਨ ਦੇ ਹੁਕਮਾਂ ਦਾ ਅਸਰ, ਬਜ਼ੁਰਗ ਨੂੰ 24 ਘੰਟਿਆਂ 'ਚ ਮਿਲਿਆ ਗੁੰਮ ਹੋਇਆ ਮੋਟਰਸਾਈਕਲ
ਟਰਸਾਈਕਲ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਉਹ ਸਿਮਰਨ ਨੂੰ 50 ਫੁੱਟ ਤਕ ਘੜੀਸਦਾ ਲੈ ਗਿਆ। ਹਾਦਸੇ ਵਿਚ ਸਿਮਰਨ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਤੋਂ ਜਾਣਕਾਰ ਦੱਸ ਕੇ ਫ਼ੋਨ ਕਰ ਕੇ ਮਾਰੀ 4 ਲੱਖ ਦੀ ਠੱਗੀ, ਮਾਮਲਾ ਦਰਜ
NEXT STORY