ਖਰਡ਼, (ਰਣਬੀਰ)- ਥਾਣਾ ਸਿਟੀ ਪੁਲਸ ਨੇ ਇਕ ਕਾਰ ਵਿਚੋਂ 48 ਪੇਟੀਆਂ ਸ਼ਰਾਬ ਬਰਾਮਦ ਕਰਦਿਆਂ ਕਾਰ ਸਵਾਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਉਸ ਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਸਬੰਧੀ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਅਾ ਹੈ। ਸਿਟੀ ਪੁਲਸ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਸਥਾਨਕ ਬੱਸ ਅੱਡਾ ਚੌਕ ਨੇਡ਼ੇ ਨਾਕਾਬੰਦੀ ਕੀਤੀ ਗਈ ਸੀ ਕਿ ਚੰਡੀਗਡ਼੍ਹ ਸਾਈਡ ਤੋਂ ਆਈ ਇਨੋਵਾ ਕਾਰ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਕਾਰ ਭਜਾ ਲਈ, ਜਿਸ ਦਾ ਪੁਲਸ ਪਾਰਟੀ ਵਲੋਂ ਪਿੱਛਾ ਕੀਤਾ ਗਿਆ। ਇਸੇ ਦੌਰਾਨ ਇਨੋਵਾ ਬੇਕਾਬੂ ਹੋ ਕੇ ਸਥਾਨਕ ਤਹਿਸੀਲ ਕੰਪਲੈਕਸ ਨੇਡ਼ੇ ਇਕ ਵੱਡੇ ਪੱਥਰ ਨਾਲ ਟਕਰਾ ਗਈ, ਜਿਸ ਕਾਰਨ ਉਸ ਦੀ ਡੀਜ਼ਲ ਵਾਲੀ ਟੈਂਕੀ ਲੀਕ ਹੋਣ ’ਤੇ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਦੋਂਕਿ ਉਸ ਦੇ ਨਾਲ ਵਾਲੀ ਦੀ ਸੀਟ ’ਤੇ ਬੈਠੇ ਵਿਅਕਤੀ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 48 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਤੇ ਫਰਾਰ ਦੀ ਕਾਲੀ (ਦੋਵੇਂ ਮੋਗਾ ਵਾਸੀ) ਵਜੋਂ ਹੋਈ ਹੈ। ਮੁਲਜ਼ਮ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਲੈ ਕੇ ਪੁਲਸ ਵਲੋਂ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਅੌਰਤਾਂ ਨੇ ਚੌਕੀ ’ਚ ਮਹਿਲਾ ਹੋਮਗਾਰਡ ਦੀ ਕੀਤੀ ਕੁੱਟ-ਮਾਰ
NEXT STORY