ਲੁਧਿਆਣਾ (ਤਰੁਣ)- ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਦਿਗੰਬਰ ਦੱਤ ਵਾਸੀ ਮਾਧੋਪੁਰੀ, ਗਊਸ਼ਾਲਾ ਰੋਡ ਦੇ ਬਿਆਨਾਂ ’ਤੇ ਨਿਖਿਲ ਪਾਹਵਾ, ਮਨੂ ਵਿੱਜ, ਬਲਵਿੰਦਰ ਸੈਣੀ, ਅਨਿਲ ਵਿੱਜ, ਸੰਜੀਵ ਵਿੱਜ, ਪਿਊਸ਼ ਵਿੱਜ ਵਾਸੀ ਮਾਧੋਪੁਰੀ ਦੇ ਖਿਲਾਫ ਪੁਰਾਣੀ ਰੰਜਿਸ਼ ਤਹਿਤ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਪੀੜਤ ਅਨੁਸਾਰ ਕੱਲ ਉਹ ਕਾਰ ਬਾਜ਼ਾਰ ’ਚੋਂ ਘਰ ਪਰਤ ਰਿਹਾ ਸੀ। ਰੰਜਿਸ਼ ਕਾਰਨ ਨਿਖਿਲ ਪਾਹਵਾ ਅਤੇ ਹੋਰ ਦੋਸ਼ੀਆਂ ਨੇ ਘਰ ਦੇ ਬਾਹਰ ਉਸ ’ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਬਚਾਅ ਕਰਨ ਆਏ ਉਸ ਦੇ ਭਰਾ ਅਤੇ ਪਿਤਾ ’ਤੇ ਵੀ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਤਫਤੀਸ਼ ਅਫਸਰ ਜਗਤਾਰ ਸਿੰਘ ਨੇ ਦੱਸਿਆ ਕਿ ਰੰਜਿਸ਼ ਕਾਰਨ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਡਿਊਟੀ ਤੋਂ ਪਰਤ ਰਹੇ ਨੌਜਵਾਨ 'ਤੇ ਛੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
NEXT STORY