ਸ਼ੇਰਪੁਰ, (ਸਿੰਗਲਾ) - ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਵਿਖੇ ਸਕੂਲ ਕਮੇਟੀ, ਬੱਚਿਆ ਦੇ ਮਾਪਿਆਂ ਤੇ ਪਿੰਡ ਦੇ ਨੌਜਵਾਨਾਂ ਨੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਠੇਕੇਦਾਰਾਂ ਰਾਹੀਂ ਦੇਣ ਅਤੇ ਸਕੂਲ ਮੇਨੈਜਮੈਂਟ ਕਮੇਟੀਆਂ ਨੂੰ ਸਿੱਖਿਅ ਮੰਤਰੀ ਵੱਲੋਂ ਘਪਲੇਬਾਜ਼ ਕਹਿਣ ਦੇ ਰੋਸ ਵਜੋਂ ਪਿੰਡ ਵਿਚ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨ ਆਗੂ ਜਗਤਾਰ ਸਿੰਘ ਬਾਗਡ਼ੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਆਪਣੀ ਨੀਤ ਵਿਚ ਖੋਟ ਹੋਣ ਕਰਕੇ ਬੱਚਿਆਂ ਦੀਆਂ ਸਕੂਲੀ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਇਕ ਪਾਸੇ ਤਾਂ ਸਕੂਲਾਂ ਨੂੰ ਦਾਨੀ ਸੱਜਣਾਂ ਤੇ ਪਿੰਡ ਦੇ ਲੋਕਾਂ ਤੋਂ ਸਹਿਯੋਗ ਲੈਕੇ ਚਲਾਉਣ ਲਈ ਸਕੂਲ ਅਧਿਅਪਕਾਂ ਨੂੰ ਪ੍ਰੇਰਨਾ ਦਿੰਦੇ ਹਨ ,ਦੂਜੇ ਪਾਸੇ ਸਕੂਲਾਂ ਵਿਚ ਨਿਸ਼ਕਾਮ ਸੇਵਾ ਕਰਦੀਆਂ ਸਕੂਲ ਕਮੇਟੀਆਂ ਨੂੰ ਸਿੱਖਿਆ ਮੰਤਰੀ ਵੱਲੋਂ ਘਪਲੇਬਾਜ਼ ਕਹਿਣਾ ਕਿੱਥੇ ਦੀ ਇਨਸਾਫੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾ ਵਾਂਗ ਹੀ ਸਕੂਲਾਂ ਦੀਆਂ ਕਮੇਟੀਆਂ ਰਾਹੀ ਵਰਦੀਆਂ ਭੇਜੇ ਤਾਂ ਜੋ ਬੀ.ਸੀ. ਅਤੇ ਜਨਰਲ ਵਰਗ ਦੇ ਬੱਚਿਆਂ ਲਈ ਵੀ ਵਰਦੀਆਂ ਦਾ ਪ੍ਰਬੰਧ ਹੋ ਸਕੇ। ਸ਼੍ਰੀ ਬਾਗਡ਼ੀ ਨੇ ਕਿਹਾ ਕਿ ਪਹਿਲਾ ਤਾਂ ਕਿਸੇ ਸਰਕਾਰ ਨੇ ਸਕੂਲਾਂ ਵਿੱਚ ਵਰਦੀਆਂ ਭੇਜਣ ਸਮੇਂ ਅਜਿਹਾ ਫੈਸਲਾ ਨਹੀਂ ਲਿਆ ਫਿਰ ਹੁਣ ਕਿਹਡ਼ੀ ਅਜਿਹੀ ਮਜ਼ਬੂਰੀ ਹੋ ਗਈ ਕਿ ਸਰਕਾਰ ਨੂੰ ਵਰਦੀਆਂ ਦੇਣ ਲਈ ਠੇਕੇਦਾਰੀ ਸਿਸਟਮ ਲਿਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਹਰ ਪਿੰਡ ਵਿਚ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਵੀ ਸਰਕਾਰ ਨੂੰ ਇਸ ਦਾ ਜਵਾਬ ਲੋਕਾਂ ਨੂੰ ਦੇਣਾ ਪਵੇਗਾ। ਇਸ ਸਮੇਂ ਕਰਮਜੀਤ ਸਿੰਘ, ਪਰਗਟ ਸਿੰਘ, ਤਰਲੋਚਨ ਸਿੰਘ, ਬਸੰਤ ਸਿੰਘ, ਜੀਤ ਸਿੰਘ, ਸਿੰਦਰ ਸਿੰਘ, ਗੋਰਾ ਸਿੰਘ, ਰਮਨਦੀਪ ਸੈਲੀ, ਇੰਦਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਕਾਕਾ ਸਿੰਘ, ਗਗਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਗੂ ਹਾਜ਼ਰ ਸਨ।
ਮਾਤਮ 'ਚ ਬਦਲੀਆਂ ਖੁਸ਼ੀਆਂ, ਪੁੱਤ ਦੇ ਵਿਆਹ ਵਾਲੇ ਦਿਨ ਮਾਂ ਦੀ ਹੋਈ ਮੌਤ
NEXT STORY