ਲੁਧਿਆਣਾ,(ਵਰਮਾ)— ਸ਼ਹਿਰ ਦੇ ਗਊਸ਼ਾਲਾ ਰੋਡ ਸਥਿਤ ਹਰਬੰਸਪੁਰਾ ਸਥਿਤ ਇਕ ਘਰ 'ਚ ਉਸ ਸਮੇਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ ਜਦੋਂ ਵਿਆਹ ਵਾਲੇ ਦਿਨ ਵਿਆਹੁਣ ਵਾਲੇ ਮੁੰਡੇ ਦੀ ਮਾਂ ਦੀ ਮੌਤ ਗਈ। ਜਾਣਕਾਰੀ ਮੁਤਾਬਕ ਹਰਬੰਸਪੁਰਾ ਵਾਸੀ ਮਧੂਬਾਲਾ ਦੀ ਬੀਤੇ ਦਿਨ ਸਵਾਈਨ ਫਲੂ ਨਾਲ ਮੌਤ ਹੋ ਗਈ। ਮਧੂਬਾਲਾ ਦੇ ਪਤੀ ਪਵਨ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਬੀਮਾਰ ਹੋਣ 'ਤੇ ਹਸਪਤਾਲ 'ਚ ਦਾਖਲ ਕਰਵਾਇਆ ਸੀ ਤੇ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਕੁਝ ਦਿਨ ਬਾਅਦ ਉਹ ਘਰ 'ਚ ਬੀਮਾਰ ਹੋ ਗਈ ਤੇ ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲ 'ਚ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਉਸ ਨੂੰ ਸਵਾਈਨ ਫਲੂ ਹੈ। ਉਹ ਆਪਣੀ ਪਤਨੀ ਨੂੰ ਲੈ ਕੇ ਕਈ ਹਸਪਤਾਲਾਂ 'ਚ ਗਏ ਪਰ ਕਿਸੇ ਨੇ ਵੀ ਸਵਾਈਨ ਫਲੂ ਦੀ ਰਿਪੋਰਟ ਦੇਖ ਕੇ ਦਾਖਲ ਨਹੀਂ ਕੀਤਾ। ਜਦ ਉਹ ਆਪਣੀ ਪਤਨੀ ਨੂੰ ਚੰਡੀਗੜ੍ਹ ਪੀ. ਜੀ. ਆਈ. 'ਚ ਐਂਬੂਲੈਂਸ ਰਾਹੀਂ ਲੈ ਕੇ ਜਾਣ ਲੱਗੇ ਤਾਂ ਉਸੇ ਸਮੇਂ ਉਸ ਦੀ ਮੌਤ ਹੋ ਗਈ। ਪਵਨ ਕੁਮਾਰ ਨੇ ਦੱਸਿਆ ਕਿ ਅੱਜ ਉਸ ਦੇ ਪੁੱਤ ਦਾ ਵਿਆਹ ਸੀ, ਜਿਸ ਘਰ ਪੁੱਤ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾਣੀਆਂ ਸਨ, ਉਥੇ ਮਾਤਮ ਛਾ ਗਿਆ।
ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਲੀਡਰ : ਪਰਮਿੰਦਰ ਢੀਂਡਸਾ
NEXT STORY