ਸੰਗਰੂਰ ( ਵਿਜੈ ਕੁਮਾਰ ਸਿੰਗਲਾ) : ਸੰਗਰੂਰ ਜ਼ਿਲ੍ਹੇ ਅੰਦਰ ਵੱਡੀ ਗਿਣਤੀ ’ਚ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਮੌਤ ਦਰ ਵੀ ਲਗਾਤਾਰ ਵਧ ਰਹੀ ਹੈ । ਜਾਰੀ ਮੀਡੀਆ ਬੁਲੇਟਨ ਅਨੁਸਾਰ ਜ਼ਿਲ੍ਹਾ ਸੰਗਰੂਰ ਅੰਦਰ 41 ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਿਹਤ ਬਲਾਕ ਭਵਾਨੀਗੜ੍ਹ ਨਾਲ ਸਬੰਧਤ ਇਕ ਵਿਅਕਤੀ ਦੀ ਅਮਰ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਚੁੱਕੀ ਹੈ। ਸਿਹਤ ਬਲਾਕ ਸੰਗਰੂਰ 12, ਭਵਾਨੀਗੜ੍ਹ 5 , ਲੌਂਗੋਵਾਲ 2 , ਮਲੇਰਕੋਟਲਾ 6 , ਮੂਨਕ 5 , ਅਹਿਮਦਗੜ੍ਹ 1 , ਕੋਹਰੀਆ 2 , ਅਮਰਗੜ੍ਹ 3 ਅਤੇ ਸ਼ੇਰਪੁਰ ਵਿਖੇ 5 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਦਾਖ਼ਲ 63 ਕੋਰੋਨਾ ਨਾਲ ਪੀੜਤ ਵਿਅਕਤੀ ਕੋਰੋਨਾ ’ਤੇ ਜਿੱਤ ਹਾਸਲ ਕਰਕੇ ਘਰ ਵਾਪਸੀ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਟੈਂਕਰ ਚਾਲਕ ਨੇ ਦਰੜੀਆਂ ਭੇਡਾਂ, 10 ਭੇਡਾਂ ਦੀ ਮੌਤ 15 ਜ਼ਖਮੀ
ਜ਼ਿਲ੍ਹਾ ਸੰਗਰੂਰ ਅੰਦਰ ਹੁਣ ਤੱਕ ਕੋਰੋਨਾ ਨਾਲ ਸਬੰਧਤ 18116 ਕੇਸ ਪਾਏ ਗਏ ਹਨ, ਜਦ ਕਿ 16982 ਵਿਅਕਤੀ ਕੋਰੋਨਾ ’ਤੇ ਜਿੱਤ ਹਾਸਲ ਕਰ ਚੁੱਕੇ ਹਨ। ਇਸ ਤੋਂ ਇਲਾਵਾ 901 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਜਦਕਿ ਜ਼ਿਲ੍ਹੇ ਅੰਦਰ 233 ਕੋਰੋਨਾ ਐਕਟਿਵ ਕੇਸ ਬਾਕੀ ਹਨ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮਨਜੀਤ ਸਿੰਘ ਬਰਾੜ ਤੇ ਜਗਜੀਤ ਸਿੰਘ ਫੱਤਣਵਾਲਾ ਦੀ ਘਰ ਵਾਪਸੀ, ਅਕਾਲੀ ਦਲ 'ਚ ਹੋਏ ਸ਼ਾਮਲ
NEXT STORY