ਸੰਗਰੂਰ, (ਵਿਵੇਕ ਸਿੰਧਵਾਨੀ,ਰਵੀ)- ਪਤਨੀ ਨੂੰ ਦਾਜ-ਦਹੇਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ’ਤੇ ਪਤੀ ਤੇ ਉਸਦੇ ਭਰਾ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਦੱਈ ਸੋਨੀਆ ਅਰੋਡ਼ਾ ਵਾਸੀ ਸੁਨਾਮੀ ਗੇਟ ਸੰਗਰੂਰ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਉਸਦਾ ਵਿਆਹ ਮਿਤੀ 25-3-18 ਨੂੰ ਜਤਿੰਦਰ ਕੁਮਾਰ ਵਾਸੀ ਹੀਰਾ ਨਗਰ, ਲੁਧਿਆਣਾ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਉਸ ਦਾ ਪਤੀ ਜਤਿੰਦਰ ਕੁਮਾਰ ਅਤੇ ਉਸ ਦਾ ਭਰਾ ਰਾਹੁਲ ਕੁਮਾਰ ਉਸਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ ਅਤੇ ਉਸਦੀ ਕੁੱਟ-ਮਾਰ ਕਰਨ ਲੱਗੇ।
ਪੁਲਸ ਨੇ ਮੁਦੱਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਜਤਿੰਦਰ ਕੁਮਾਰ ਅਤੇ ਰਾਹੁਲ ਕੁਮਾਰ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਝੋਨੇ ਦੀ ਫਰਜੀ ਖ਼ਰੀਦ ਦਾ ਮਾਮਲਾ ਭਖਿਆ, ਇੰਸਪੈਕਟਰ ਸਸਪੈਂਡ
NEXT STORY