ਸ੍ਰੀ ਚਮਕੌਰ ਸਾਹਿਬ, (ਕੌਸ਼ਲ)- 98 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਇਥੋਂ ਦੇ ਇਕ ਨੌਜਵਾਨ ਨੂੰ ਫਿਰ ਪੁਲਸ ਨੇ ਫੜ ਲਿਅਾ। ਸਥਾਨਕ ਥਾਣਾ ਮੁਖੀ ਗੁਰਦੀਪ ਸਿੰਘ ਸੈਣੀ ਨੇ ਦੱਸਿਆ ਕਿ ਏ. ਐੱਸ. ਆਈ. ਬਲਵੀਰ ਸਿੰਘ ਤੇ ਸਿਪਾਹੀ ਓਂਕਾਰ ਸਿੰਘ ਨੇ ਭੂਰੜੇ ਰੋਡ ਨੇੜੇ ਮੁੰਨਾ ਕਬਾੜੀਆ ਦੀ ਦੁਕਾਨ ਕੋਲ ਨਾਕਾ ਲਾਇਆ ਹੋਇਆ ਸੀ। ਉਧਰੋਂ ਇਕ ਵਿਅਕਤੀ ਐਕਟਿਵਾ ’ਤੇ ਸਵਾਰ ਹੋ ਕੇ ਆ ਰਿਹਾ ਸੀ, ਜੋ ਸਾਹਮਣੇ ਖੜ੍ਹੀ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਲੱਗਾ। ਸ਼ੱਕ ਪੈਣ ’ਤੇ ਪੁਲਸ ਪਾਰਟੀ ਨੇ ਉਸ ਨੂੰ ਰੋਕਿਆ ਤੇ ਐਕਟਿਵਾ ਦੀ ਤਲਾਸ਼ੀ ਲਈ ਉਸ ’ਚੋਂ 98 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਮੇਜਰ ਸਿੰਘ ਵਾਸੀ ਭੂਰੜੇ ਰੋਡ ਸ੍ਰੀ ਚਮਕੌਰ ਸਾਹਿਬ ਵਜੋਂ ਹੋਈ। ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਪਰੋਕਤ ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਲਾਡੀ ਤੇ ਇਸ ਦੇ ਪਰਿਵਾਰਕ ਮੈਂਬਰ ਉਪਰੋਕਤ ਕੰਮ ਕਈ ਸਾਲਾਂ ਤੋਂ ਕਰਦੇ ਆ ਰਹੇ ਹਨ। ਇਸ ਵਿਅਕਤੀ ਤੇ ਇਸ ਦੀ ਪਤਨੀ ’ਤੇ 2012 ਤੋਂ ਲੈ ਕੇ ਹੁਣ ਤਕ ਅੱਧੀ ਦਰਜਨ ਮੁਕੱਦਮੇ ਦਰਜ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਕੇਵਲ 1 ਜਾਂ 2 ਮੁਕੱਦਮਿਆਂ ਵਿਚ ਹੀ ਇਹ ਬਰੀ ਹੋਏ ਹਨ, ਬਾਕੀ ਕੇਸ ਅਜੇ ਮਾਣਯੋਗ ਅਦਾਲਤਾਂ ਵਿਚ ਚੱਲ ਰਹੇ ਹਨ।
ਸੜਕ ਹਾਦਸੇ ’ਚ ਰੋਡਵੇਜ਼ ਇੰਸਪੈਕਟਰ ਦੀ ਮੌਤ
NEXT STORY