ਫਿਰੋਜ਼ਪੁਰ (ਮਲਹੋਤਰਾ)- ਟਰੱਕ ਦਾ ਪੂਰਾ ਕਿਰਾਇਆ ਨਾ ਮਿਲਣ ਤੋਂ ਤੰਗ ਡਰਾਈਵਰ ਨੇ ਜ਼ਹਿਰ ਨਿਗਲ ਲਿਆ, ਜਿਸ ਦੀ ਹਸਪਤਾਲ ’ਚ ਮੌਤ ਹੋ ਗਈ। ਦੱਸ ਦਈਏ ਕਿ ਇਹ ਮਾਮਲਾ ਪਿੰਡ ਆਸ਼ੀਏਕੇ ਦਾ ਹੈ। ਥਾਣਾ ਮੱਲਾਂਵਾਲਾ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਇਕ ਟਰਾਂਸਪੋਰਟਰ ਅਤੇ ਇਕ ਹੋਰ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਜਗਜੀਤ ਸਿੰਘ ਅਨੁਸਾਰ, ਜ਼ੀਰਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਗੁਰਪ੍ਰੀਤ ਸਿੰਘ ਪਿੰਡ ਆਸ਼ੀਏਕੇ ਨੇ ਬਿਆਨ ਦਿੱਤੇ ਸਨ ਕਿ ਉਹ ਤਿੰਨ ਸਾਲ ਤੋਂ ਗੁਰਵਿੰਦਰ ਸਿੰਘ ਦੇ ਟਰੱਕ ’ਤੇ ਡਰਾਈਵਰ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਟਰੱਕ ਅੰਮ੍ਰਿਤਸਰ ਵਿਚ ਮਨਜਿੰਦਰ ਟਰਾਂਸਪੋਰਟ ਦੇ ਨਾਲ ਅਟੈਚ ਹੈ।
ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ
ਦੀਵਾਲੀ ਤੋਂ ਦੋ ਦਿਨ ਬਾਅਦ ਉਸ ਨੇ ਅੰਮ੍ਰਿਤਸਰ ਤੋਂ ਮਾਲ ਇੰਦੌਰ ਲਈ ਲੋਡ ਕੀਤਾ। ਇਸ ਮਾਲ ਦਾ ਕਿਰਾਇਆ 60 ਹਜ਼ਾਰ ਰੁਪਏ ਬਣਦਾ ਸੀ, ਜਿਸ ’ਚੋਂ 40 ਹਜ਼ਾਰ ਰੁਪਏ ਉਸ ਨੂੰ ਮਾਲ ਲੋਡ ਕਰਨ ਵਾਲੇ ਹਰਿੰਦਰ ਸਿੰਘ ਵਾਸੀ ਅੰਮ੍ਰਿਤਰ ਨੇ ਦਿੱਤੇ ਸਨ। ਜਦਕਿ ਬਕਾਇਆ 20 ਹਜ਼ਾਰ ਰੁਪਏ ਨਾ ਤਾਂ ਹਰਿੰਦਰ ਸਿੰਘ ਦੇ ਰਿਹਾ ਸੀ ਅਤੇ ਨਾ ਹੀ ਇੰਦੌਰ ਦਾ ਟਰਾਂਸਪੋਰਟਰ, ਜਿਸ ਨੇ ਮਾਲ ਉਤਰਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇ ਵਾਲਾ ਦੇ ਕਾਤਲਾਂ ਦੇ ਘਰ ਪਹੁੰਚੀ NIA, ਪਰਿਵਾਰਾਂ ਤੋਂ ਕੀਤੀ ਪੁੱਛਗਿੱਛ
ਉਸ ਨੇ ਦੋਸ਼ ਲਗਾਏ ਕਿ ਟਰੱਕ ਮਾਲਕ ਉਸ ਨੂੰ ਬਕਾਇਆ ਰਾਸ਼ੀ ਲਈ ਵਾਰ-ਵਾਰ ਪੁੱਛਦਾ ਹੈ ਪਰ ਉਕਤ ਦੋਵੇਂ ਉਸ ਦੀ ਗੱਲ ਨਹੀਂ ਸੁਣ ਰਹੇ। ਇਸ ਕਾਰਨ ਤੰਗ ਹੋ ਕੇ ਉਸ ਨੇ ਘਰ ਵਿਚ ਰੱਖਿਆ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ। ਏ. ਐੱਸ. ਆਈ. ਨੇ ਦੱਸਿਆ ਕਿ ਪੀੜਤ ਦੀ ਹਸਪਤਾਲ ਵਿਚ ਹੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਹਰਿੰਦਰ ਸਿੰਘ ਅਤੇ ਇੰਦੌਰ ਦੇ ਟਰਾਂਸਪੋਰਟਰ ਰੁਪਿੰਦਰ ਅਗਰਵਾਲ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 45 ਲੱਖ ਦੀ ਠੱਗੀ, 4 ਨਾਮਜ਼ਦ
NEXT STORY