ਮਾਨਸਾ (ਮਿੱਤਲ): ਕਰਫਿਊ ਅਤੇ ਕੋਰੋਨਾ ਸੰਕਟ ਦੇ ਚੱਲਦਿਆਂ ਸ਼ਹਿਰ ਵਾਸੀਆਂ ਨੂੰ ਚੌਕਸ ਕਰਨ ਵਾਸਤੇ ਸਿਟੀ ਪੁਲਸ ਨੇ ਬੀੜਾ ਚੁੱਕਿਆ ਹੋਇਆ ਹੈ। ਐੱਸ.ਐੱਸ.ਪੀ ਡਾ: ਨਰਿੰਦਰ ਭਾਰਗਵ ਦੀ ਅਗਵਾਈ 'ਚ ਥਾਣਾ ਸਿਟੀ-1 ਦੇ ਮੁਖੀ ਸੁਖਜੀਤ ਸਿੰਘ ਪੁਲਸ ਪਾਰਟੀ ਸਮੇਤ ਆਪਣੀਆਂ ਟੀਮਾਂ ਨੂੰ ਲੈ ਕੇ ਗਸ਼ਤ ਤੇ ਰਹਿੰਦੇ ਹਨ। ਪੁਲਸ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਖਾਤਰ ਸਖਤੀ ਵੀ ਇਸਤੇਮਾਲ ਕਰਦੀ ਹੈ। ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਮਹਾਮਾਰੀ ਤੋਂ ਬਚਾਉਣ ਲਈ ਸਰਕਾਰਾਂ ਨੇ ਵੱਡੇ ਕਦਮ ਚੁੱਕੇ ਹਨ ਅਤੇ ਲੋਕਾਂ ਦਾ ਵੀ ਨੈਤਿਕ ਫਰਜ ਬਣਦਾ ਹੈ ਕਿ ਉਹ ਆਪਣੇ ਘਰਾਂ ਅੰਦਰ ਰਹਿਣ ਅਤੇ ਸਰਕਾਰ ਵੱਲੋਂ ਦਿੱਤੇ ਬਾਜ਼ਾਰ ਖੁੱਲ੍ਹ ਦੇ ਸਮੇਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪੁਲਸ ਜੇਕਰ ਕਰਫਿਊ 'ਚ ਸਖਤੀ ਇਸਤੇਮਾਲ ਕਰਦੀ ਹੈ ਤਾਂ ਇਸ ਪਿੱਛੇ ਵੀ ਲੋਕਾਂ ਨੂੰ ਬਿਮਾਰੀ ਤੋਂ ਬਚਾਉਣਾ ਵੀ ਇੱਕ ਕਾਰਨ ਹੈ ਕਿਉਂਕਿ ਇਹ ਬੀਮਾਰੀ ਛੂਆ-ਛਾਤ ਦੀ ਬੀਮਾਰੀ ਹੈ। ਜਿਸ ਪ੍ਰਤੀ ਜਿੰਨੀ ਚੌਕਸੀ ਰੱਖੀ ਜਾਵੇ, ਉਨ੍ਹੀ ਹੀ ਘੱਟ ਹੈ। ਥਾਣਾ ਮੁਖੀ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਇਸ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਪੁਲਸ ਨੂੰ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ। ਪਰ ਇਸ 'ਚ ਸ਼ਹਿਰ ਵਾਸੀ ਪੂਰਨ ਸਹਿਯੋਗ ਬਣਾ ਕੇ ਰੱਖਣ। ਪੁਲਸ ਵੱਲੋਂ ਦਿੱਤੀ ਜਾਂਦੀ ਡਿਊਟੀ ਨੂੰ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਸਲਾਹੁਦਿਆਂ ਕਿਹਾ ਕਿ ਪੁਲਸ ਲੋਕਾਂ ਲਈ ਮਸੀਹਾ ਬਣ ਕੇ ਡਟੀ ਹੋਈ ਹੈ।
ਪੰਜਾਬ ਦੇ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਅਦਾਲਤ ਵੱਲੋਂ ਵੱਡੀ ਰਾਹਤ
NEXT STORY