ਲੁਧਿਆਣਾ (ਤਰੁਣ) : ਟਰਾਂਸਪੋਰਟ ਨਗਰ ਨੇੜੇ ਇਕ ਤੇਜ਼ ਰਫਤਾਰ ਬੱਸ ਨੇ 59 ਸਾਲਾ ਇਕ ਬਜ਼ੁਰਗ ਔਰਤ ਨੂੰ ਟੱਕਰ ਮਾਰ ਦਿੱਤੀ। ਔਰਤ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਕ, ਮ੍ਰਿਤਕਾ ਦੀ ਪਛਾਣ ਮੁੰਨੀ ਦੇਵੀ ਮਿਸ਼ਰਾ ਵਾਸੀ ਨਿਊ ਪੁਨੀਤ ਨਗਰ, ਤਾਜਪੁਰ ਰੋਡ ਵਜੋਂ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕਾ ਦੇ ਪੁੱਤਰ ਅਕਾਸ਼ ਮਿਸ਼ਰਾ ਨੇ ਦੱਸਿਆ ਕਿ ਉਹ ਕਰੀਬ 30 ਸਾਲਾਂ ਤੋਂ ਲੁਧਿਆਣਾ ’ਚ ਰਹਿ ਰਹੇ ਹਨ। ਉਸ ਦੇ ਪਿਤਾ ਇਕ ਹਸਪਤਾਲ ’ਚ ਗਾਰਡ ਦੀ ਨੌਕਰੀ ਕਰਦੇ ਹਨ। ਉਸ ਦੀ ਮਾਂ ਸ਼ਨੀਵਾਰ ਦੁਪਹਿਰ ਨੂੰ ਪਿਤਾ ਲਈ ਚਾਹ ਲੈ ਕੇ ਗਈ ਸੀ। ਘਰ ਵਾਪਸ ਆਉਂਦੇ ਸਮੇਂ ਟਰਾਂਸਪੋਰਟ ਨਗਰ ਨਾਲੇ ਨੇੜੇ ਚੀਮਾ ਚੌਕ ਵੱਲੋਂ ਆ ਰਹੀ ਇਕ ਤੇਜ਼ ਰਫਤਾਰ ਬੱਸ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿੱਤੀ। ਟਾਇਰ ਉਸ ਦੀ ਮਾਂ ਦੇ ਉੱਤੋਂ ਦੀ ਲੰਘ ਗਿਆ। ਖੂਨ ਨਾਲ ਲਥਪਥ ਹਾਲਤ ’ਚ ਉਸ ਦੀ ਮਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕੀ।
ਇਹ ਵੀ ਪੜ੍ਹੋ : ਟ੍ਰੈਕ ਪਾਰ ਕਰਦੇ ਸਮੇਂ ਟ੍ਰੇਨ ਦੀ ਲਪੇਟ 'ਚ ਆ ਗਿਆ ਵਿਅਕਤੀ, ਮਗਰੋਂ ਲਾਸ਼ ਉੱਤੋਂ ਵੀ ਲੰਘਦੀਆਂ ਰਹੀਆਂ ਗੱਡੀਆਂ
ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮੁੰਨੀ ਮਿਸ਼ਰਾ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ। ਚਾਲਕ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਬੱਸ ਚਾਲਕ ਹਰਵਿੰਦਰ ਸਿੰਘ ਨਿਵਾਸੀ ਪਿੰਡ ਕੋਟ ਕਲਾਂ ਨਾਭਾ, ਪਟਿਆਲਾ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ਼ਰਜ਼ੀ ਨਕਸ਼ਾ ਤੇ ਫ਼ਰਜ਼ੀ ਦਸਤਾਵੇਜ਼ ਤਿਆਰ ਕਰ ਕੇ ਮਕਾਨ ਵੇਚਣ ਦੇ ਦੋਸ਼ ’ਚ ਜੋੜੇ ਸਮੇਤ 3 ਨਾਮਜ਼ਦ
NEXT STORY