ਫਿਰੋਜ਼ਪੁਰ (ਮਲਹੋਤਰਾ) : 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਚੋਣ ਕਮੀਸ਼ਨ ਵੱਲੋਂ ਆਬਜ਼ਰਵਰ ਅਤੇ ਲਾਈਨ ਅਫਸਰ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਚੋਣ ਅਧਿਕਾਰੀ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਚੋਣ ਕਮੀਸ਼ਨ ਵੱਲੋਂ ਪੀ.ਸੀ.ਐੱਸ. ਅਫਸਰ ਸੁਖਪ੍ਰੀਤ ਸਿੰਘ ਸੰਧੂ ਨੂੰ ਜ਼ਿਲ੍ਹੇ ਵਿਚ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਸੁਪਰੀਡੈਂਟ ਸੁਖਪਾਲ ਸਿੰਘ ਲਾਈਨ ਅਫਸਰ ਨਿਯੁਕਤ ਕੀਤੇ ਗਏ ਹਨ।
ਚੋਣਾਂ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਮੁਸ਼ਕਲ ਦੇ ਹੱਲ ਲਈ ਚੋਣ ਆਬਜ਼ਵਰ ਸੁਖਪ੍ਰੀਤ ਸਿੰਘ ਨਾਲ ਉਨਾਂ ਦੇ ਨੰਬਰ 95696-35386 ਅਤੇ ਲਾਈਨ ਅਫਸਰ ਸੁਖਪਾਲ ਸਿੰਘ ਨਾਲ ਉਨਾਂ ਦੇ ਨੰਬਰ 98766-10707 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਕਤ ਦੋਵੇਂ ਅਫਸਰਾਂ ਨੂੰ ਮਿਲਣ ਦਾ ਸਥਾਨ ਸਰਕਟ ਹਾਊਸ ਨਿਰਧਾਰਤ ਕੀਤਾ ਗਿਆ ਹੈ।
ਹੁੱਲੜਬਾਜ਼ਾਂ 'ਤੇ ਪੁਲਸ ਦਾ ਸਖ਼ਤ ਐਕਸ਼ਨ: ਘਰ ਦੇ ਬਾਹਰ ਖੜ੍ਹੀ ਕਾਰ ਫੂਕਣ ਵਾਲੇ 3 ਮੁਲਜ਼ਮ ਗ੍ਰਿਫ਼ਤਾਰ
NEXT STORY