ਫ਼ਰੀਦਕੋਟ, (ਰਾਜਨ)- ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਦੇ ਦੋ ਮਾਮਲਿਆਂ ’ਚ ਥਾਣਾ ਸਿਟੀ ਵਿਖੇ 14 ਖਿਲਾਫ਼ ਕੇਸ ਦਰਜ ਕੀਤਾ ਹੈ। ਪਹਿਲੇ ਮਾਮਲੇ ’ਚ ਸੰਜੀਵ ਕੁਮਾਰ ਵਾਸੀ ਆਰਾ ਕਾਲੋਨੀ ਫ਼ਰੀਦਕੋਟ ਨੇ ਦੋਸ਼ ਲਾਇਆ ਕਿ ਕਮਲ ਉਰਫ਼ ਚੂਆ ਅਤੇ ਰਾਹੁਲ ਵਾਸੀ ਆਰਾ ਕਾਲੋਨੀ ਨੇ ਉਸਦੀ ਕੁੱਟ-ਮਾਰ ਕੀਤੀ। ਇਸ ਮਾਮਲੇ ’ਚ ਤਫ਼ਤੀਸ਼ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਵੱਲੋਂ ਜਾਰੀ ਹੈ। ਦੂਜੇ ਮਾਮਲੇ ’ਚ ਸੋਸਾਇਟੀ ਨਗਰ ਫ਼ਰੀਦਕੋਟ ਨਿਵਾਸੀ ਰਾਜਦੀਪ ਕੌਰ ਨੇ ਦੋਸ਼ ਲਾਇਆ ਕਿ ਜਸਵੀਰ ਸਿੰਘ, ਸ਼ਵਿੰਦਰ ਕੌਰ, ਲਵਪ੍ਰੀਤ ਸਿੰਘ, ਸ਼ੰਟੀ, ਰਮਨਾ, ਭਜਨ ਸਿੰਘ, ਬੁੱਗਰ ਸਿੰਘ, ਗੋਲਡੀ, ਗੁਰਮੀਤ ਕੌਰ, ਮਨਦੀਪ ਕੌਰ, ਰਾਜਾ ਅਤੇ ਮੰਦਰ ਸਿੰਘ ਨੇ ਉਸਦੇ ਘਰ ’ਚ ਦਾਖਲ ਹੋ ਕੇ ਉਸਦੇ ਅਤੇ ਉਸਦੇ ਪਰਿਵਾਰ ਦੀ ਕੁੱਟ-ਮਾਰ ਕੀਤੀ ਅਤੇ ਭੰਨ-ਤੋਡ਼ ਕੀਤੀ ਜਦਕਿ ਇਸ ਦੌਰਾਨ ਉਸਦੀ ਚੇਨੀ, ਮੋਬਾਇਲ ਅਤੇ 10 ਹਜ਼ਾਰ ਰੁਪਏ ਗੁੰਮ ਹੋ ਗਏ।
ਡੀ. ਸੀ. ਦਫਤਰ ਦੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ
NEXT STORY