ਮਾਛੀਵਾੜਾ ਸਾਹਿਬ (ਟੱਕਰ)- ਸਥਾਨਕ ਕੁਹਾੜਾ ਰੋਡ ’ਤੇ ਸਥਿਤ ਪਿੰਡ ਭੱਟੀਆਂ ਵਿਖੇ ਵੱਡੀ ਉਦਯੋਗਿਕ ਇਕਾਈ ਸ਼ਿਵਾ ਟੈਕਬਫੈੱਬ ਦੇ ਯੂਨਿਟ ਨੰ. 2 ਵਿਚ ਖੁੱਲ੍ਹੇ ਯਾਰਡ ਵਿਚ ਪਏ ਧਾਗਾ ਬਣਾਉਣ ਵਾਲੇ ਰਾਅ ਮਟੀਰੀਅਲ ਨੂੰ ਅੱਗ ਲੱਗ ਗਈ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਮਿੱਲ ਦਾ ਵੱਡਾ ਆਰਥਿਕ ਨੁਕਸਾਨ ਹੋਇਆ।
ਫੈਕਟਰੀ ਦੇ ਪ੍ਰਬੰਧਕ ਸ਼ਿਵ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਧਾਗਾ ਫੈਕਟਰੀ ਵਿਚ ਮਜ਼ਦੂਰ ਕੰਮ ਕਰ ਰਹੇ ਸਨ ਕਿ ਪਲਾਸਟਿਕ ਬੋਤਲਾਂ ਦੇ ਬੰਡਲ, ਜਿਸ ਤੋਂ ਮਿੱਲ ਵਿਚ ਧਾਗਾ ਤਿਆਰ ਕੀਤਾ ਜਾਂਦਾ ਹੈ, ਉਸ ਯਾਰਡ ਵਿਚ ਅਚਾਨਕ ਅੱਗ ਲੱਗ ਗਈ। ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਸਮਰਾਲਾ, ਖੰਨਾ ਤੇ ਲੁਧਿਆਣਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ।
ਇਹ ਵੀ ਪੜ੍ਹੋ- Welcome Home Champion ਸਾਬ੍ਹ ! ਪੰਜਾਬ ਪੁੱਜਣ 'ਤੇ ਅਰਸ਼ਦੀਪ ਸਿੰਘ ਦਾ ਹੋਇਆ ਸ਼ਾਨਦਾਰ ਸੁਆਗਤ
ਕਰੀਬ 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਕਾਬੂ ਪਾਇਆ ਗਿਆ ਪਰ ਉਸ ਤੋਂ ਬਾਅਦ ਵੀ ਪਲਾਸਟਿਕ ਦੇ ਬੰਡਲਾਂ ਵਿਚ ਅੱਗ ਧੁਖਦੀ ਰਹੀ। ਜਦੋਂ ਅੱਗ ਲੱਗੀ ਤਾਂ ਮਿੱਲ ਵਿਚ ਸੈਂਕੜੇ ਮਜ਼ਦੂਰ ਕੰਮ ਕਰ ਰਹੇ ਸਨ। ਇਸ ਹਾਦਸੇ ਵਿਚ ਕੋਈ ਵੀ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਮਿੱਲ ਦੇ ਪ੍ਰਬੰਧਕ ਸ਼ਿਵ ਕੁਮਾਰ ਨੇ ਦੱਸਿਆ ਇਸ ਅੱਗ ਕਾਰਨ ਕਰੀਬ 1 ਕਰੋੜ ਦਾ ਰਾਅ ਮੈਟੀਰੀਅਲ ਸੜ ਕੇ ਸੁਆਹ ਹੋ ਗਿਆ ਜਿਸ ਤੋਂ ਮਿੱਲ ਵਿਚ ਧਾਗਾ ਤਿਆਰ ਹੋਣਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮਾਛੀਵਾੜਾ ਪੁਲਸ ਵੀ ਮੌਕੇ ’ਤੇ ਪੁੱਜੀ। ਅੱਗ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਕਿ ਇਹ ਕਿਸ ਤਰ੍ਹਾਂ ਲੱਗੀ।
ਇਹ ਵੀ ਪੜ੍ਹੋ- ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਨਹਿਰ 'ਚ ਮਾਰ'ਤੀ ਛਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਦਸਤਾਵੇਜ਼ਾਂ ਸਬੰਧੀ ਹੁਣ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ
NEXT STORY