ਮੋਗਾ, (ਸੰਦੀਪ)- ਜ਼ਿਲਾ ਸਿਹਤ ਵਿਭਾਗ ਦੀ ਫੂਡ ਬ੍ਰਾਂਚ ਟੀਮ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਜ਼ਿਲੇ ’ਚ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਜਾਰੀ ਹੈ। ਇਸੇ ਤਹਿਤ ਅੱਜ ਅਸਿਸਟੈਂਟ ਫੂਡ ਕਮਿਸ਼ਨਰ ਮੈਡਮ ਹਰਪ੍ਰੀਤ ਕੌਰ ਅਤੇ ਜ਼ਿਲਾ ਫੂਡ ਸੇਫਟੀ ਅਭਿਨਵ ਖੋਸਲਾ ਵੱਲੋਂ ਟੀਮ ਸਮੇਤ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਸਥਿਤ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਮ ਨੇ 10 ਸ਼ੱਕੀ ਵਸਤਾਂ ਦੇ ਸੈਂਪਲ ਭਰੇ ਹਨ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਚੈਕਿੰਗ ਦੌਰਾਨ ਸ਼ੱਕੀ ਘਿਉ, ਸਰ੍ਹੋਂ ਦਾ ਤੇਲ, ਬਨਸਪਤੀ ਘਿਉ, ਨਿਊਡਲ, ਨਮਕੀਨ ਭੁਜੀਆ, ਚੋਕੋ ਟੌਫੀ, ਬਿਸਕੁਟ, ਗੁਲੂਕੋਜ਼ ਬਿਸਕੁਟ ਆਦਿ ਸਮੇਤ 10 ਸ਼ੱਕੀ ਵਸਤਾਂ ਦੇ ਸੈਂਪਲ ਭਰੇ ਗਏ ਹਨ।
ਪਿੰਡ ਬਹੋਨਾ ਵਿਖੇ ਵੋਟਾਂ ਕੱਟਣ ਦਾ ਮਾਮਲਾ ਭਖਿਆ
NEXT STORY