ਬੱਧਨੀ ਕਲਾਂ, (ਬੱਬੀ)- ਪਿੰਡ ਰਾਮਾ ਵਿਖੇ ਮੁਸਲਮਾਨ ਬਰਾਦਰੀ ਨਾਲ ਸਬੰਧਤ ਮਾਂ-ਧੀ ਨੂੰ ਗਲੀ ’ਚ ਘੇਰ ਕਿ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ’ਚ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧ ’ਚ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਪੀਰੂ ਖਾਨ ਪੁੱਤਰ ਨਾਹਰ ਦੀਨ ਵਾਸੀ ਟਿੱਬਾ ਬਸਤੀ ਪਿੰਡ ਰਾਮਾ ਨੇ ਕਿਹਾ ਕਿ ਕੁਝ ਲਡ਼ਕੇ ਉਸ ਦੇ ਘਰ ਕੋਲ ਬੈਠ ਕਿ ਗਲਤ ਭਾਸ਼ਾ ਬੋਲਦੇ ਰਹਿੰਦੇ ਸਨ ਜਿਨ੍ਹਾਂ ਨੂੰ ਅਸੀ ਰੋਕਦੇ ਸੀ ਪਰ ਉਹ ਨਹੀਂ ਰੁਕੇ ਤੇ ਇਸ ਰੰਜਿਸ਼ ਅਧੀਨ ਉਹ ਬੀਤੇ ਕੱਲ ਰਾਤ ਨੂੰ 8.30 ਵਜੇ ਦੇ ਕਰੀਬ ਤੇਜਧਾਰ ਹਥਿਆਰਾਂ ਅਤੇ ਡਾਂਗਾਂ ਸੋਟੀਆਂ ਨਾਲ ਲੈਸ ਹੋ ਕਿ ਸਾਡੇ ਘਰ ਅੱਗੇ ਆ ਗਏ ਤੇ ਲਲਕਾਰੇ ਮਾਰ ਕਿ ਗਾਲੀ-ਗਲੋਚ ਕਰਨ ਲੱਗ ਪਏ, ਇਸ ਦੌਰਾਨ ਮੇਰੀ ਮਾਤਾ ਸਰਦਾਰ ਬੀਬੀ ਅਤੇ ਭੈਣ ਰਾਣੀ ਬੀਬੀ ਨੂੰ ਗਲੀ ’ਚ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਵੱਲੋਂ ਰੋਲਾ ਪਾਉਣ ’ਤੇ ਦੋਸ਼ੀ ਜਾਣੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ, ਜਿਸ ਉਪਰੰਤ ਮੈਂ ਕੁਝ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਆਪਣੀ ਮਾਤਾ ਅਤੇ ਭੈਣ ਨੂੰ ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਪਰ ਉਥੋਂ ਡਾਕਟਰਾਂ ਵੱਲੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਥਾਣਾ ਬੱਧਨੀ ਕਲਾਂ ਵਿਖੇ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਨਛੱਤਰ ਸਿੰਘ ਜੱਟ ਸਿੱਖ ਵਾਸੀ ਰਾਮਾ ਅਤੇ ਹਰਬੰਸ ਸਿੰਘ ਉਰਫ ਬੱਗੋ ਪੁੱਤਰ ਨਛੱਤਰ ਸਿੰਘ ਮਜ੍ਹਬੀ ਸਿੱਖ ਵਾਸੀ ਲੋਪੋਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਗਲੀ ਕਾਰਵਾਈ ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਵਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।
ਕੋਲਡ ਸਟੋਰਾਂ ਤੋਂ 25 ਕੁਇੰਟਲ ਸ਼ੱਕੀ ਮੱਖਣ ਬਰਾਮਦ
NEXT STORY