ਫਰੀਦਕੋਟ (ਜਗਤਾਰ) - ਅਜੌਕੇ ਸਮਾਜ 'ਚ ਛੋਟੀ ਬੱਚੀਆਂ ਨਾਲ ਸ਼ਰੀਰਕ ਸ਼ੋਸ਼ਣ ਦੀ ਘਟਨਾਵਾਂ 'ਚ ਲਗਾਤਾਰ ਵਾਧਾ ਹੋਣਾ ਆਪਣੇ ਆਪ 'ਚ ਇਕ ਸ਼ਰਮ ਵਾਲੀ ਗੱਲ ਹੈ, ਜੋ ਸਮਾਜ ਲਈ ਕਲੰਕ ਹੈ। ਫਰੀਦਕੋਟ 'ਚ 10 ਸਾਲ ਮਾਸੂਮ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ, ਜਿਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਬੱਚੀ ਦੀ ਮਾਂ ਆਪਣੇ ਪਤੀ ਤੋਂ ਵੱਖ ਹੋ ਕੇ ਬੱਚਿਆਂ ਨਾਲ ਕਿਸੇ ਗੈਰ ਮਰਦ ਦੇ ਘਰ ਰਹਿ ਰਹੀ ਸੀ, ਜਿਸ ਨੇ ਮਾਸੂਮ 'ਤੇ ਗਲਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਇਕ ਦਿਨ ਜਦੋਂ ਬੱਚੀ ਦੀ ਮਾਤਾ ਘਰ 'ਚ ਨਹੀਂ ਸੀ ਤਾਂ ਉਸ ਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਦੇ ਬਾਰੇ ਜਦੋਂ ਬੱਚੀ ਨੇ ਆਪਣੀ ਮਾਂ ਨੂੰ ਦੱਸਣਾ ਚਾਹਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਕੁਝ ਕਹਿਣ ਦੀ ਥਾਂ ਬੱਚੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬੱਚੀ ਨੇ ਆਪਣੀ ਦਾਸਤਾਨ ਨਾਨੀ ਨੂੰ ਦੱਸੀ, ਜਿਸ ਨੇ ਬਾਲ ਸੁਰੱਖਿਆ ਅਫਸਰ ਕੋਲ ਸ਼ਿਕਾਇਤ ਦਰਜ ਕਰਵਾਈ। ਵਿਅਕਤੀ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕਰ ਲਿਆ।
ਅਜਿਹਾ ਐੱਮ.ਪੀ. ਚਾਹੁੰਦੇ ਹਨ ਬਠਿੰਡਾ ਹਲਕੇ ਦੇ ਲੋਕ (ਵੀਡੀਓ)
NEXT STORY