ਬਠਿੰਡਾ, (ਜ.ਬ.)- ਪਿੰਡ ਦਿਆਲਪੁਰਾ ’ਚ ਠੇਕੇ ’ਤੇ ਦਿੱਤੀ ਜ਼ਮੀਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਦਕਾ ਇਕ ਵਿਅਕਤੀ ਨੇ ਠੇਕਾ ਮੰਗਣ ਵਾਲੇ ਕਿਸਾਨ ’ਤੇ ਗੋਲੀ ਚਲਾ ਦਿੱਤੀ। ਕਿਸਾਨ ਦੀ ਇਸ ਸ਼ਿਕਾਇਤ ’ਤੇ ਮੁਕੱਦਮਾ ਦਰਜ ਹੋ ਗਿਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ। ਕਿਸਾਨ ਗੁਰਜੀਵਨ ਸਿੰਘ ਵਾਸੀ ਤਲਵੰਡੀ ਸਾਬੋ ਨੇ ਥਾਣਾ ਦਿਆਲਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸਨੇ ਆਪਣੀ 16 ਏਕਡ਼ ਜ਼ਮੀਨ ਗੁਰਜੰਟ ਸਿੰਘ ਵਾਸੀ ਕਲਿਆਣ ਨੂੰ ਠੇਕੇ ’ਤੇ ਦਿੱਤੀ ਸੀ ਪਰ ਉਹ ਨਾ ਤਾਂ ਠੇਕੇ ਦੀ ਰਕਮ ਦੇ ਰਿਹਾ ਹੈ ਅਤੇ ਨਾ ਹੀ ਜ਼ਮੀਨ ਦਾ ਕਬਜ਼ਾ ਛੱਡ ਰਿਹਾ ਹੈ। ਉਹ ਉਸਨੂੰ ਲਗਾਤਾਰ ਰਕਮ ਦੇਣ ਜਾਂ ਜ਼ਮੀਨ ਦਾ ਕਬਜ਼ਾ ਛੱਡਣ ਲਈ ਕਹਿ ਰਿਹਾ ਹੈ। ਇਸੇ ਖੁੰਦਕ ਸਦਕਾ ਬੀਤੀ ਰਾਤ ਉਸਨੇ ਪਿੰਡ ਦਿਆਲਪੁਰਾ ਵਿਖੇ ਉਸ ’ਤੇ ਗੋਲੀ ਚਲਾ ਦਿੱਤੀ। ਉਹ ਬਡ਼ੀ ਮੁਸ਼ਕਲ ਨਾਲ ਬਚ ਸਕਿਆ। ਗੁਰਜੰਟ ਸਿੰਘ ਨਾਲ ਹਰਨੇਕ ਸਿੰਘ, ਗੁਰਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀਆਨ ਭਗਤਾ ਭਾਈ, ਜਗਜੀਤ ਸਿੰਘ ਵਾਸੀ ਬੱਜੋਆਣਾ ਅਤੇ ਤਿੰਨ ਅਣਪਛਾਤੇ ਵਿਅਕਤੀ ਵੀ ਸਨ। ਪੁਲਸ ਨੇ ਮੁੱਢਲੀ ਪਡ਼ਤਾਲ ਤਹਿਤ ਉਕਤ ਵਿਰੁੱਧ ਜਾਨਲੇਵਾ ਹਮਲੇ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਦੋਂ ਕਿ ਅਗਲੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ।
ਡਿਵਾਈਡਰ ਨਾਲ ਟਕਰਾਉਣ ’ਤੇ ਬੋਲੈਰੋ ਚਾਲਕ ਦੀ ਮੌਤ
NEXT STORY