ਚੰਡੀਗੜ੍ਹ (ਅਰਚਨਾ) - ਪੰਜਾਬ ਵਿਚ ਅੰਗ ਟਰਾਂਸਪਲਾਂਟ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋ ਗਈ ਹੈ। ਹੁਣ ਪੰਜਾਬ ਵਿਚ ਦਿਲ ਅਤੇ ਲੀਵਰ ਟਰਾਂਸਪਲਾਂਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਡਨੀ ਅਤੇ ਅੱਖਾਂ ਦੇ ਟਰਾਂਸਪਲਾਂਟ ਰਾਹੀਂ ਪੰਜਾਬ ਦੇ ਮਰੀਜ਼ਾਂ ਨੂੰ ਪਹਿਲਾਂ ਤੋਂ ਹੀ ਨਵੀਂ ਜ਼ਿੰਦਗੀ ਮਿਲ ਰਹੀ ਹੈ। ਪੰਜਾਬ ਵਿਚ ਦਿਲ ਅਤੇ ਲੀਵਰ ਦੇ ਟਰਾਂਸਪਲਾਂਟ ਬੇਸ਼ੱਕ ਫਿਲਹਾਲ ਪ੍ਰਾਈਵੇਟ ਹਸਪਤਾਲਾਂ ’ਚ ਹੀ ਕਰਨਾ ਸ਼ੁਰੂ ਕੀਤਾ ਗਿਆ ਹੈ ਪਰ ਮਾਹਿਰ ਅਤੇ ਸੁਪਰਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸੂਬੇ ਦੇ ਮੈਡੀਕਲ ਕਾਲਜ ਵੀ ਇਸ ਦਿਸ਼ਾ ਵਿਚ ਅੱਗੇ ਵੱਧ ਸਕਣਗੇ।
ਇਸ ਸਮੇਂ ਪੰਜਾਬ ਦੇ ਬਹੁਤ ਸਾਰੇ ਮਰੀਜ਼ ਪੀ. ਜੀ. ਆਈ. ਚੰਡੀਗੜ੍ਹ ਜਾਂ ਦਿੱਲੀ ਦੇ ਹਸਪਤਾਲਾਂ ਵਿਚ ਜਾ ਕੇ ਅੰਗ ਟਰਾਂਸਪਲਾਂਟ ਕਰਵਾ ਰਹੇ ਹਨ, ਕਿਉਂਕਿ ਨਿੱਜੀ ਹਸਪਤਾਲਾਂ ਵਿਚ ਲੱਖਾਂ ਰੁਪਏ ’ਚ ਅੰਗ ਟਰਾਂਸਪਲਾਂਟ ਸੰਭਵ ਹੁੰਦਾ ਹੈ ਜਦੋਂ ਕਿ ਪੀ.ਜੀ.ਆਈ. ਚੰਡੀਗੜ੍ਹ ਵਰਗੇ ਸੰਸਥਾਨਾਂ ’ਚ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ ਬਹੁਤ ਘੱਟ ਕੀਮਤ ’ਤੇ ਟਰਾਂਸਪਲਾਂਟ ਹੋ ਜਾਂਦਾ ਹੈ। ਪੀ.ਜੀ.ਆਈ. ’ਚ ਸਾਲ 2023 ਤੋਂ ਸਾਲ 2024 ’ਚ ਹੁਣ ਤੱਕ ਪੰਜਾਬ ਦੇ 121 ਮਰੀਜ਼ਾਂ ਦੀ ਕਿਡਨੀ ਟਰਾਂਸਪਲਾਂਟ, 3 ਮਰੀਜ਼ਾਂ ’ਚ ਲਿਵਰ ਟਰਾਂਸਪਲਾਂਟ, 1 ਮਰੀਜ਼ ਦਾ ਦਿਲ ਟਰਾਂਸਪਲਾਂਟ, 4 ਮਰੀਜ਼ਾਂ ਦੇ ਪੈਨਕਿਰਿਆਜ਼ ਟਰਾਂਸਪਲਾਂਟ ਅਤੇ 221 ਮਰੀਜ਼ਾਂ ਦਾ ਕੋਰਨੀਆ ਟਰਾਂਸਪਲਾਂਟ ਕੀਤਾ ਜਾ ਚੁੱਕਾ ਹੈ।
ਪੰਜਾਬ ’ਚ ਹੌਲੀ-ਹੌਲੀ ਵਧ ਰਿਹਾ ਹੈ ਅੰਗ ਟਰਾਂਸਪਲਾਂਟ
ਪੰਜਾਬ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ (ਸੋਟੋ) ਦੇ ਅੰਕੜਿਆਂ ਦੀ ਮੰਨੀਏ ਤਾਂ ਪੰਜਾਬ ਵਿਚ ਸਾਲ 2023 ਦੌਰਾਨ ਕਿਡਨੀ ਦੇ 490 ਟਰਾਂਸਪਲਾਂਟ ਕੀਤੇ ਗਏ, ਜਿਨ੍ਹਾਂ ਵਿਚੋਂ 487 ਮਰੀਜ਼ਾਂ ਨੇ ਆਪਣੀ ਇਕ ਕਿਡਨੀ ਕਿਸੇ ਦੂਜੇ ਮਰੀਜ਼ ਨੂੰ ਟਰਾਂਸਪਲਾਂਟ ਕਰਵਾਈ, ਜਦੋਂ ਕਿ 3 ਕਿਡਨੀ ਟਰਾਂਸਪਲਾਂਟ ਬ੍ਰੇਨ ਡੈੱਡ ਮਰੀਜ਼ਾਂ ਦੇ ਸੀ। ਪੰਜਾਬ ਵਿਚ ਪਿਛਲੇ ਸਾਲ ਸਿਰਫ਼ ਇਕ ਲੀਵਰ ਅਤੇ ਇਕ ਦਿਲ ਟਰਾਂਸਪਲਾਂਟ ਕੀਤਾ ਗਿਆ। ਸਾਲ 2024 ਵਿਚ ਜਨਵਰੀ ਤੋਂ ਲੈ ਕੇ ਅਗਸਤ ਮਹੀਨੇ ਦੌਰਾਨ ਪੰਜਾਬ ਵਿਚ 370 ਕਿਡਨੀ ਟਰਾਂਸਪਲਾਂਟ ਕੀਤੇ ਗਏ ਜਦੋਂ ਕਿ 2 ਮਰੀਜ਼ਾਂ ਵਿਚ ਲਿਵਰ ਟਰਾਂਸਪਲਾਂਟ ਸੰਭਵ ਹੋਇਆ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ
ਪੰਜਾਬ ’ਚ 2 ਸਾਲਾਂ ਵਿਚ 1,255 ਕਾਰਨੀਆ ਕੀਤੀਆਂ ਟਰਾਂਸਪਲਾਂਟ
ਪੰਜਾਬ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਦੀ ਮੰਨੀਏ ਤਾਂ ਪੰਜਾਬ ’ਚ ਸਾਲ 2023 ਦੌਰਾਨ 801 ਲੋਕਾਂ ਵਿਚ ਕਾਰਨੀਆ ਟਰਾਂਸਪਲਾਂਟ ਕੀਤਾ ਗਿਆ। ਸਾਲ 2024 ਵਿਚ 31 ਅਗਸਤ ਤੱਕ 454 ਨੇਤਰਹੀਣਾਂ ’ਚ ਕਾਰਨੀਆ ਟਰਾਂਸਪਲਾਂਟ ਕੀਤਾ ਗਿਆ। ਪਿਛਲੇ 20 ਮਹੀਨਿਆਂ ਦੌਰਾਨ ਪੰਜਾਬ ਵਿਚ ਕੁੱਲ 1,255 ਕਾਰਨੀਆ ਟਰਾਂਸਪਲਾਂਟ ਕੀਤੇ ਗਏ, ਜਦੋਂ ਕਿ 20 ਮਹੀਨਿਆਂ ਵਿਚ 526 ਲੋਕਾਂ ਨੇ ਅੱਖਾਂ ਦਾਨ ਕੀਤੀਆਂ।
ਮੋਹਾਲੀ ’ਚ ਹੋਇਆ ਪੰਜਾਬ ਦਾ ਪਹਿਲਾ ਹਾਰਟ ਟਰਾਂਸਪਲਾਂਟ
ਪੰਜਾਬ ਦੇ ਮੋਹਾਲੀ ਜ਼ਿਲੇ ਦੇ ਇਕ ਨਿੱਜੀ ਹਸਪਤਾਲ ਵਿਚ ਦਸੰਬਰ 2023 ਵਿਚ ਪੰਜਾਬ ਦਾ ਪਹਿਲਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ। ਕਾਰਡੀਅਕ ਸਰਜਨ ਡਾ. ਟੀ.ਐੱਸ. ਮਹੰਤ ਦੀ ਟੀਮ, ਜਿਸ ਵਿਚ ਡਾ. ਅੰਬੁਜ ਚੌਧਰੀ, ਡਾ. ਮਨੋਰੰਜਨ ਸਾਹੂ, ਡਾ. ਆਲੋਕ ਸੂਰਿਆਵੰਸ਼ੀ, ਡਾ. ਮੁਹੰਮਦ ਸ਼ਾਮਲ ਸਨ, ਨੇ ਇਕ 50 ਸਾਲਾ ਦਿਲ ਦੇ ਮਰੀਜ ’ਚ ਇਕ 50 ਸਾਲ ਦੇ ਹੀ ਬ੍ਰੇਨ ਡੈੱਡ ਡੋਨਰ ਦਾ ਹਾਰਟ ਟਰਾਂਸਪਲਾਂਟ ਕੀਤਾ ਸੀ। ਡੋਨਰ ਦੀ ਕਿਡਨੀ ਵੀ ਗ੍ਰੀਨ ਕੋਰੀਡੋਰ ਰਾਹੀਂ ਜੈਪੁਰ ਭੇਜੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਮਾਂ ਚਰਨ ਕੌਰ ਦੀ ਨਿੱਕੇ ਸਿੱਧੂ ਨਾਲ ਪਿਆਰੀ ਤਸਵੀਰ ਵਾਇਰਲ
ਕਾਰਨੀਆ ਟਰਾਂਸਪਲਾਂਟ ’ਚ ਲੋਕ ਆਪਣੀ ਮਰਜ਼ੀ ਨਾਲ ਪਾ ਰਹੇ ਹਨ ਯੋਗਦਾਨ
ਪੰਜਾਬ ਸਿਹਤ ਵਿਭਾਗ ਵਿਚ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਦੇ ਨੋਡਲ ਅਫਸਰ ਡਾ. ਨਿਤੀਸ਼ ਸਿੰਗਲਾ ਨੇ ਕਿਹਾ ਕਿ ਕਾਰਨੀਆ ਟਰਾਂਸਪਲਾਂਟ ਪ੍ਰੋਗਰਾਮ ਤਾਂ ਪੰਜਾਬ ਵਿਚ ਬੜੀ ਸਫਲਤਾ ਨਾਲ ਚੱਲ ਰਿਹਾ ਹੈ। ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਅਤੇ ਲੋਕ ਆਪਣੀ ਮਰਜ਼ੀ ਨਾਲ ਅੱਖਾਂ ਦਾਨ ਵੀ ਕਰ ਰਹੇ ਹਨ। ਪੀ.ਜੀ.ਆਈ. ਚੰਡੀਗੜ੍ਹ ਵਰਗੇ ਮੈਡੀਕਲ ਸੰਸਥਾਨ ਵਿਚ ਵੀ ਡਾਕਟਰਾਂ ਨੂੰ ਵਿਸ਼ੇਸ਼ ਸਿਖਲਾਈ ਲਈ ਭੇਜਿਆ ਜਾਂਦਾ ਹੈ।
ਪੰਜਾਬ ’ਚ 8 ਮਹੀਨਿਆਂ (ਸਾਲ 2024) ’ਚ ਕੀਤੇ ਗਏ ਇਹ ਟਰਾਂਸਪਲਾਂਟ
ਕਿਡਨੀ - 378
ਲੀਵਰ - 02
ਕਾਰਨੀਆ - 454
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
CM ਮਾਨ ਨੇ ਨਵੇਂ ਬਣੇ ਮੰਤਰੀਆਂ ਨੂੰ ਦਿੱਤੀਆਂ ਹਦਾਇਤਾਂ
NEXT STORY