ਲੁਧਿਆਣਾ (ਖ਼ੁਰਾਨਾ/ਰਾਕੇਸ਼): ਵੀਰਵਾਰ ਤੇ ਸ਼ੁੱਕਰਵਾਰ ਦੀ ਰਾਤ ਨੂੰ ਚੱਲੀ ਭਿਆਨਕ ਹਨੇਰੀ ਤੇ ਤੂਫ਼ਾਨ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲਿਆ। ਤੇਜ਼ ਰਫ਼ਤਾਰ ਹਨੇਰੀ ਕਾਰਨ ਜਿੱਥੇ ਕਈ ਥਾਵਾਂ 'ਤੇ ਲੱਗੇ ਲੋਹੇ ਦੇ ਟੀਨ ਉੱਖੜ ਗਏ, ਉੱਥੇ ਹੀ ਕਈ ਥਾਵਾਂ 'ਤੇ ਬਿਜਲੀ ਦੇ ਫੀਡਰਾਂ 'ਤੇ ਦਰੱਖ਼ਤ ਡਿੱਗਣ ਨਾਲ ਬਿਜਲੀ ਦੀ ਸਪਲਾਈ ਬੇਹਾਲ ਹੋ ਗਈ। ਇਸ ਕਾਰਨ ਪਾਵਰਕਾਮ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਅੱਧੀ ਰਾਤ ਨੂੰ ਮਚਿਆ ਚੀਕ-ਚਿਹਾੜਾ! ਲੋਕਾਂ ਨੇ ਘਰਾਂ 'ਚੋਂ ਭੱਜ ਕੇ ਬਚਾਈ ਜਾਨ
ਇਸੇ ਤਰ੍ਹਾਂ ਲੁਧਿਆਣਾ ਦੇ ਡੀ.ਐੱਮ.ਸੀ. ਰੋਡ ਸਥਿਤ ਸੋਬਤੀ ਹਸਪਤਾਲ ਦੇ ਬਾਹਰ ਤੇਜ਼ ਹਨੇਰੀ ਤੂਫ਼ਾਨ ਕਾਰਨ ਇਕ ਸ਼ੈੱਡ ਆ ਡਿੱਗਿਆ, ਜਿਸ ਨਾਲ ਟ੍ਰੈਫ਼ਿਕ ਜਾਮ ਹੋ ਗਿਆ। ਗਨੀਮਤ ਇਹ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 242 ਕਰੋੜ ਰੁਪਏ ਜਾਰੀ
NEXT STORY