ਚੰਡੀਗੜ੍ਹ (ਸੁਸ਼ੀਲ) : ਪੰਜਾਬ ਨੈਸ਼ਨਲ ਬੈਂਕ ਦਾ ਏਜੰਟ ਦੱਸ ਕੇ ਜੀ.ਬੀ.ਪੀ. ਗਰੁੱਪ ਤੇ ਲੋਟਸ ਗਰੁੱਪ ਦੇ ਰੀਅਲ ਅਸਟੇਟ ਪ੍ਰੋਜੈਕਟਾਂ ’ਚ ਨਿਵੇਸ਼ ਕਰਨ ਦੇ ਬਹਾਨੇ ਧਨਾਸ ਵਾਸੀ ਬਲਜਿੰਦਰ ਸਿੰਘ ਉਰਫ਼ ਬੱਲੀ ਨੇ 1 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਨੇ ਧਨਾਸ, ਸੈਕਟਰ-16 ਅਤੇ ਸੈਕਟਰ-28 ਵਿਚ ਅਪਾਰਟਮੈਂਟ ਲਏ ਹੋਏ ਸਨ। ਉਹ ਨਿਵੇਸ਼ਕਾਂ ਨੂੰ ਕਹਿੰਦਾ ਸੀ ਕਿ ਉਹ ਕਰੋੜਪਤੀ ਕਾਰੋਬਾਰੀਆਂ ਨਾਲ ਡੀਲ ਕਰ ਰਿਹਾ ਹੈ।
ਧਨਾਸ ਵਾਸੀ ਗੁਰਪ੍ਰੀਤ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤੇ ਜਾਂਚ ਵਿਚ ਸਾਹਮਣੇ ਆਇਆ ਕਿ ਬਲਜਿੰਦਰ ਸਿੰਘ ਨੇ ਅਮਰਜੀਤ ਕੌਰ ਤੋਂ 5 ਲੱਖ 75 ਹਜ਼ਾਰ ਰੁਪਏ, ਓਮ ਪ੍ਰਕਾਸ਼ ਤੋਂ 38 ਲੱਖ 60 ਹਜ਼ਾਰ ਰੁਪਏ, ਊਸ਼ਾ ਤੋਂ 7 ਲੱਖ ਰੁਪਏ, ਧੀਮਾਨ ਇੰਟਰਪ੍ਰਾਈਜ਼ ਤੋਂ 6 ਲੱਖ ਰੁਪਏ, ਸ਼ਿਕਾਇਤਕਰਤਾ ਗੁਰਪ੍ਰੀਤ ਤੋਂ 20 ਲੱਖ 90 ਹਜ਼ਾਰ ਰੁਪਏ, ਰੇਣੂ ਨਾਲ 9 ਲੱਖ ਰੁਪਏ ਦੀ ਠੱਗੀ ਮਾਰੀ। ਆਰਥਿਕ ਅਪਰਾਧ ਸ਼ਾਖਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਬਲਜਿੰਦਰ ਸਿੰਘ ਖ਼ਿਲਾਫ਼ ਧੋਖਾਧੜੀ, ਸਾਜ਼ਿਸ਼ ਰਚਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਰੀਅਲ ਅਸਟੇਟ ਪ੍ਰੋਜੈਕਟਾਂ ਵਿਚ ਨਿਵੇਸ਼ ਕਰਕੇ ਵੱਧ ਰਿਟਰਨ ਮਿਲਣ ਦੀ ਕੀਤੀ ਗੱਲ
ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਮੁਲਾਕਾਤ ਧਨਾਸ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਲ ਹੋਈ। ਉਸ ਦੱਸਿਆ ਕਿ ਉਹ ਪੀ.ਐੱਨ.ਬੀ. ਦਾ ਏਜੰਟ ਹੈ ਅਤੇ ਜੀ.ਬੀ.ਪੀ. ਗਰੁੱਪ ਅਤੇ ਲੋਟਸ ਗਰੁੱਪ ਵਿਚ ਰੀਅਲ ਅਸਟੇਟ ਪ੍ਰੋਜੈਕਟਾਂ ’ਚ ਨਿਵੇਸ਼ ਕਰਦਾ ਹੈ। ਰੀਅਲ ਅਸਟੇਟ ਪ੍ਰੋਜੈਕਟਾਂ ਵਿਚ ਨਿਵੇਸ਼ ਕਰਨ ਨਾਲ ਵੱਧ ਰਿਟਰਨ ਮਿਲੇਗਾ। ਬਲਜਿੰਦਰ ਨੇ ਆਪਣੇ ਆਪ ਨੂੰ ਪੰਜਾਬ ਅਤੇ ਹਰਿਆਣਾ ਦੇ ਖੇਤਰ ਵਿਚ ਰੀਅਲ ਅਸਟੇਟ ਵਿਕਾਸ ਲਈ ਰੇਰਾ ਤੋਂ ਰਜਿਸਟਰਾਰ ਹੋਣ ਦਾ ਦਾਅਵਾ ਕੀਤਾ।
ਇਹ ਵੀ ਪੜ੍ਹੋ- ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
ਉਸ ਨੇ ਦੱਸਿਆ ਕਿ ਉਸ ਕੋਲ ਚੰਡੀਗੜ੍ਹ, ਪੰਚਕੂਲਾ, ਖਰੜ, ਧਨਾਸ ਅਤੇ ਜ਼ੀਰਕਪੁਰ ਵਿਚ ਜਾਇਦਾਦਾਂ ਹਨ। ਉਸ ਦਾ ਅਮੀਰਾਂ ਨਾਲ ਉੱਠਣਾ-ਬੈਠਣਾ ਵੀ ਹੈ। ਸ਼ਿਕਾਇਤਕਰਤਾ ਨੂੰ ਮਨਾਉਣ ਲਈ ਉਸ ਨੇ ਧਨਾਸ ਵਿਚ 10 ਮਰਲੇ ਦਾ ਮਕਾਨ, ਸੈਕਟਰ-16 ਵਿਚ ਪਹਿਲੀ ਮੰਜ਼ਿਲ, ਸੈਕਟਰ-37 ਵਿਚ 10 ਮਰਲੇ ਦਾ ਮਕਾਨ, ਸੈਕਟਰ-15 ਵਿਚ ਆਪਣਾ ਮਰਲੇ ਦਾ ਮਕਾਨ ਦੱਸਿਆ। ਸ਼ਿਕਾਇਤਕਰਤਾ ਨੇ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਅਤੇ ਬਲਜਿੰਦਰ ਦੀ ਸਲਾਹ ’ਤੇ 20 ਲੱਖ 90 ਹਜ਼ਾਰ ਰੁਪਏ ਨਿਵੇਸ਼ ਕਰ ਦਿੱਤੇ। ਉਸ ਨੇ ਬਲਜਿੰਦਰ ਸਿੰਘ ਅਤੇ ਸੁਮਨ ਦੇ ਖਾਤਿਆਂ ਵਿਚ ਪੈਸੇ ਟਰਾਂਸਫਰ ਕਰ ਦਿੱਤੇ ਸਨ।
ਕੋਈ ਰਿਫੰਡ ਜਾਂ ਰਿਟਰਨ ਨਹੀਂ ਦਿੱਤਾ
ਮੁਲਜ਼ਮ ਨੇ ਆਪਣੀ ਪਛਾਣ ਜੀ.ਬੀ.ਪੀ. ਗਰੁੱਪ ਅਤੇ ਲੋਟਸ ਗਰੁੱਪ ਰੀਅਲ ਅਸਟੇਟ ਪ੍ਰੋਜੈਕਟਾਂ ਵਿਚ ਨਿਵੇਸ਼ ਕਰਨ ਦੇ ਕਾਰੋਬਾਰ ਅਤੇ ਆਪਣੇ ਆਪ ਨੂੰ ਇਨ੍ਹਾਂ ਰੀਅਲ ਅਸਟੇਟ ਸਮੂਹਾਂ ਦੇ ਪ੍ਰਮੋਟਰ/ਭਾਗੀਦਾਰ ਵਜੋਂ ਦੱਸੀ। ਸ਼ਿਕਾਇਤਕਰਤਾ ਨੂੰ ਜ਼ੀਰਕਪੁਰ, ਪੀਰਮੁਛੱਲਾ, ਖਰੜ ਵਿਚ ਆਉਣ ਵਾਲੇ ਵੱਡੇ ਪ੍ਰੋਜੈਕਟਾਂ ਵਿਚ ਵੀ ਲਿਜਾਇਆ ਗਿਆ ਅਤੇ ਆਉਣ ਵਾਲੇ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ ਵਿਚ ਭਾਈਵਾਲੀ ਦਾ ਦਾਅਵਾ ਕੀਤਾ ਅਤੇ ਇਹ ਵੀ ਭਰੋਸਾ ਦਿੱਤਾ ਕਿ ਪੈਸਾ ਵੀ ਪੂੰਜੀ ਨਿਵੇਸ਼ ਦੇ ਹਿੱਸੇ ਵਜੋਂ ਵਰਤੀ ਜਾ ਰਿਹਾ ਹੈ। ਕੁਝ ਸ਼ੁਰੂਆਤੀ ਰਿਟਰਨਾਂ ਤੋਂ ਬਾਅਦ ਬਲਜਿੰਦਰ ਨੇ ਰਿਟਰਨਾ ਦੇ ਰੂਪ ਵਿਚ ਕੋਈ ਰਿਫੰਡ ਜਾਂ ਰਿਟਰਨ ਵਾਪਸ ਨਹੀਂ ਕੀਤਾ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਸ ਧੋਖਾਧੜੀ ਵਿਚ ਉਸ ਨਾਲ ਹੋਰ ਲੋਕ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਾ ਤਸਕਰਾਂ ਦਾ ਲੱਕ ਤੋੜਨ ਲਈ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 1 ਕਰੋੜ 37 ਲੱਖ ਦੀ ਪ੍ਰਾਪਰਟੀ ਕੀਤੀ ਫ੍ਰੀਜ਼
NEXT STORY