ਗਿੱਦੜਬਾਹਾ,(ਚਾਵਲਾ)— ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜੁਨ ਬਾਦਲ ਨੇ ਹਲਕੇ ਦੇ ਪਿੰਡ ਕੋਟਭਾਈ ਦਾ ਦੌਰਾ ਕਰ ਇਥੋਂ ਕਾਂਗਰਸ ਦੀ ਟਿਕਟ 'ਤੇ ਸਰਪੰਚੀ ਦੀਆਂ ਚੋਣਾਂ ਲੜ ਰਹੇ ਸਾਬਕਾ ਸਰਪੰਚ ਬਾਬੂ ਸਿੰਘ ਮਾਨ ਦੇ ਪੱਖ 'ਚ ਚੋਣ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦਾਸ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਪਰਿਵਾਰ ਦੇ ਵਫਾਦਾਰ ਰਹੇ ਪਿੰਡ ਕੋਟਭਾਈ ਦੇ ਸਾਬਕਾ ਸਰਪੰਚ ਬਾਬੂ ਸਿੰਘ ਮਾਨ ਨੂੰ ਜਿਤਾਉਣ ਦੀ ਲੋਕਾਂ ਸਾਹਮਣੇ ਅਪੀਲ ਕੀਤੀ। ਅਰਜੁਨ ਬਾਦਲ ਨੇ ਕਿਹਾ ਕਿ ਪੰਚਾਇਤੀ ਚੋਣਾਂ ਤਾਂ ਪੂਰੇ ਸੂਬੇ 'ਚ ਹੋ ਰਹੀਆਂ ਹਨ ਪਰ ਉਸ ਦਾ ਕੋਟਭਾਈ ਦੌਰਾ ਖਾਸ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਸਪਸ਼ੱਟ ਕੀਤਾ ਕਿ ਉਹ ਕਾਂਗਰਸ ਪਾਰਟੀ ਦੇ ਪ੍ਰਤੀਨਿਧੀ ਦੇ ਰੂਪ 'ਚ ਬਾਬੂ ਸਿੰਘ ਦੇ ਹੱਕ 'ਚ ਪ੍ਰਚਾਰ ਕਰਨ ਨਹੀਂ ਆਏ ਬਲਕਿ ਬਾਬੂ ਦੀ ਉਨ੍ਹਾਂ ਦੇ ਪਰਿਵਾਰ ਪ੍ਰਤੀ ਵਫਾਦਾਰੀ ਅਤੇ ਇਮਾਨਦਾਰੀ ਨੂੰ ਦੇਖਦੇ ਹੋਏ ਉਨ੍ਹਾਂ ਹੌਂਸਲਾ ਵਧਾਉਣ ਆਏ ਹਨ। ਅਰਜੁਨ ਦੇ ਇਸ ਦੌਰੇ ਤੋਂ ਲੱਗਦਾ ਹੈ ਕਿ ਜ਼ਲਦ ਹੀ ਮਨਪ੍ਰੀਤ ਬਾਦਲ ਵੀ ਬਾਬੂ ਸਿੰਘ ਦੇ ਪੱਖ 'ਚ ਪ੍ਰਚਾਰ ਨੂੰ ਆ ਸਕਦੇ ਹਨ।
'1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਸੁਖਬੀਰ ਬੋਰੀ ਬਿਸਤਰਾ ਬੰਨ੍ਹ ਭੱਜਿਆ ਸੀ ਅਮਰੀਕਾ'
NEXT STORY